ਐਨਆਈਏ ਵੱਲੋਂ ਜੱਗੀ ਜੌਹਲ ਦੇ ਸਹੁਰੇ ਘਰ ਉੱਤੇ ਛਾਪਾ

ਜਲੰਧਰ:-ਕੌਮੀ ਜਾਂਚ ਏਜੰਸੀ ( ਐਨਆਈਏ) ਨੇ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਦੇ ਸਹੁਰਿਆਂ ਦੇ ਘਰ ਪਿੰਡ ਸੋਹਲ ਜਗੀਰ ‘ਚ ਛਾਪੇ ਮਾਰ ਕੇ ਉਸ ਦੀ ਪਤਨੀ ਤੋਂ ਪੁੱਛ-ਗਿੱਛ ਕੀਤੀ। ਉਹ ਘਰ ਵਿੱਚੋਂ ਦੋ-ਤਿੰਨ ਪੁਰਾਣੇ ਮੋਬਾਈਲ ਫੋਨ, ਟੈਲੀਫੋਨ ਵਾਲੀਆਂ ਡਾਇਰੀਆਂ, ਬੈਂਕਾਂ ਦੀਆਂ ਸਟੇਟਮੈਂਟਾਂ ਅਤੇ ਹੋਰ ਕਈ ਕਾਗਜ਼ ਪੱਤਰ ਵੀ ਨਾਲ ਲੈ ਗਏ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਐਨਆਈਏ ਟੀਮ ਨਾਲ ਦਰਜਨ ਤੋਂ ਵੱਧ ਪੰਜਾਬ ਪੁਲੀਸ ਦੇ ਬੰਦੇ ਵੀ ਸਨ। ਜੱਗੀ ਜੌਹਲ ਦੀ ਪਤਨੀ ਪਹਿਲਾਂ ਤਾਂ ਘਰ ‘ਚ ਮੌਜੂਦ ਨਹੀਂ ਸੀ ਪਰ ਜਦੋਂ ਉਹ ਰਿਸ਼ਤੇਦਾਰਾਂ ਕੋਲੋਂ ਪਰਤੀ ਤਾਂ ਉਸ ਤੋਂ ਸਵਾਲ ਪੁੱਛੇ ਗਏ। ਜੱਗੀ ਜੌਹਲ ਦੇ ਸਹੁਰੇ ਬਲਵਿੰਦਰ ਸਿੰਘ ਨੇ ਕਿਹਾ ਕਿ ਸਵੇਰੇ 9 ਵਜੇ ਦੇ ਕਰੀਬ ਆਏ ਮੁਲਾਜ਼ਮ ਤਿੰਨ-ਚਾਰ ਘੰਟੇ ਘਰ ਦੀ ਤਲਾਸ਼ੀ ਲੈਂਦੇ ਰਹੇ। ਬਹੁਤੇ ਅਧਿਕਾਰੀ ਬੈਂਕਾਂ ਵਿੱਚੋਂ ਹੋਏ ਲੈਣ-ਦੇਣ ਬਾਰੇ ਪੁੱਛਦੇ ਰਹੇ। ਉਨ੍ਹਾਂ ਦੱਸਿਆ ਕਿ ਜਿਹੜੇ ਕਾਗਜ਼ ਉਹ ਨਾਲ ਲੈ ਗਏ ਹਨ, ਉਨ੍ਹਾਂ ਵਿੱਚ ਜੱਗੀ ਨਾਲ ਸਬੰਧਤ ਕੋਈ ਕਾਗਜ਼ ਪੱਤਰ ਨਹੀਂ ਹੈ। ਉਨ੍ਹਾਂ ਮੁਤਾਬਕ ਟੀਮ ਨੇ ਘਰ ਦੀਆਂ ਸਾਰੀਆਂ ਅਲਮਾਰੀਆਂ, ਬਾਕਸ ਬੈੱਡਾਂ, ਕੱਪੜੇ ਇੱਥੋਂ ਤਕ ਕੇ ਘਰ ਵਿੱਚ ਖੜ੍ਹੀਆਂ ਗੱਡੀਆਂ ਦੇ ਬੋਨਟ ਤਕ ਵੀ ਫਰੋਲ ਮਾਰੇ। ਬਲਵਿੰਦਰ ਸਿੰਘ ਅਨੁਸਾਰ ਉਨ੍ਹਾਂ ਟੀਮ ਨੂੰ ਪੂਰਾ ਸਹਿਯੋਗ ਦਿੱਤਾ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਸਿਟੀ ਵੱਲੋਂ ਯੋਗ ਵੋਟਰਾਂ ਨੂੰ 17 ਅਕਤੂਬਰ 2026 ਦੀਆਂ ਮਿਊਂਸੀਪਲ ਚੋਣਾਂ ਵਿੱਚ ਵੋਟ ਪਾਉਣ ਦੀ ਅਪੀਲ

ਸਰੀ ਸਿਟੀ ਵੱਲੋਂ ਯੋਗ ਵੋਟਰਾਂ ਨੂੰ 17 ਅਕਤੂਬਰ 2026 ਦੀਆਂ ਮਿਊਂਸੀਪਲ ਚੋਣਾਂ ਵਿੱਚ ਵੋਟ ਪਾਉਣ ਦੀ ਅਪੀ ਸਰੀ, ਬੀ.ਸੀ. – ਸਰੀ ਸਿਟੀ ਸਾਰੇ ਯੋਗ ਵੋਟਰਾਂ ਨੂੰ

ਗ਼ਜ਼ਲ ਮੰਚ ਸਰੀ ਵੱਲੋਂ ਸਾਲਾਨਾ ‘ਸ਼ਾਇਰਾਨਾ ਸ਼ਾਮ 2026’ 19 ਸਤੰਬਰ ਨੂੰ

ਸਰੀ, (ਹਰਦਮ ਮਾਨ)- ਗ਼ਜ਼ਲ ਮੰਚ ਸਰੀ ਵੱਲੋਂ ਪੰਜਾਬੀ ਸ਼ਾਇਰੀ ਨੂੰ ਸਮਰਪਿਤ ਸਾਲਾਨਾ ‘ਸ਼ਾਇਰਾਨਾ ਸ਼ਾਮ 2026’ 19 ਸਤੰਬਰ, ਦਿਨ ਸ਼ਨੀਵਾਰ ਨੂੰ ਸਰੀ ਆਰਟਸ ਸੈਂਟਰ ਵਿਖੇ ਕਰਵਾਈ ਜਾ ਰਹੀ ਹੈ। ਇਸ ਮੌਕੇ ਵਿਸ਼ੇਸ਼ ਕਵੀ ਦਰਬਾਰ ਕਰਵਾਇਆ

ਸਰੀ ਵਿਚ ਵੈਨਕੂਵਰ ਵਿਚਾਰ ਮੰਚ ਵੱਲੋਂ ‘ਜਰਨੈਲ ਸਿੰਘ ਆਰਟਿਸਟਸਿਮਰਤੀ ਗਰੰਥ’ ਲੋਕ ਅਰਪਣ

ਸਰੀ, 8 ਸਤੰਬਰ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ (ਰਜਿ.) ਵੱਲੋਂ ਬੀਤੇ ਦਿਨ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਆਰਟਿਸਟ ਦੀ ਯਾਦ ਨੂੰ ਸਮਰਪਿਤ ਸਿਮਰਤੀ ਗਰੰਥ ਰਿਲੀਜ਼ ਸਮਾਗਮ ਗਰੈਂੜ ਤਾਜ ਬੈਂਕੁਇਟ ਹਾਲ ਸਰੀ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.