ਮਨੋਰੰਜਨ ਡੈਸਕ, ਨਵੀਂ ਦਿੱਲੀ : ‘ਬਿੱਗ ਬੌਸ’ ਟੀਵੀ ਦੇ ਸਭ ਤੋਂ ਪਸੰਦੀਦਾ ਰਿਐਲਿਟੀ ਸ਼ੋਅ ਵਿੱਚੋਂ ਇਕ ਹੈ। 16 ਟੀਵੀ ਤੇ 2 OTT ਸੀਜ਼ਨ ਹਿੱਟ ਹੋਣ ਤੋਂ ਬਾਅਦ ‘ਬਿੱਗ ਬੌਸ’ ਦਾ 17ਵਾਂ ਸੀਜ਼ਨ ਇਨ੍ਹੀਂ ਦਿਨੀਂ ਸੁਰਖੀਆਂ ਬਟੋਰ ਰਿਹਾ ਹੈ। ਇਸ ਵਾਰ ਮਨੋਰੰਜਨ ਜਗਤ ਨਾਲ ਜੁੜੇ ਕਈ ਮਸ਼ਹੂਰ ਸਿਤਾਰਿਆਂ ਨੇ ਐਂਟਰੀ ਕੀਤੀ ਹੈ ਅਤੇ ਸੀਜ਼ਨ ਦੀ ਟਰਾਫੀ ਜਿੱਤਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਇਕ ਖਿਡਾਰੀ ਪਹਿਲਾਂ ਹੀ ਲੋਕਾਂ ਦੇ ਦਿਲਾਂ ‘ਚ ਥਾਂ ਬਣਾ ਚੁੱਕਿਆ ਹੈ।
ਸਲਮਾਨ ਖਾਨ ਦੇ ਰਿਐਲਿਟੀ ਸ਼ੋਅ ‘ਬਿੱਗ ਬੌਸ 17’ ‘ਚ ਟੀਵੀ ਸਿਤਾਰਿਆਂ ਤੋਂ ਲੈ ਕੇ ਰੈਪਰ-ਗਾਇਕ, ਵਕੀਲ ਅਤੇ ਕਾਮੇਡੀਅਨ ਤੱਕ ਕਈ ਮਸ਼ਹੂਰ ਹਸਤੀਆਂ ਨਜ਼ਰ ਆ ਚੁੱਕੀਆਂ ਹਨ। ਇਸ ਸਮੇਂ ਸ਼ੋਅ ਵਿਚ ਕੁੱਲ 15 ਪ੍ਰਤੀਯੋਗੀ ਹਨ, ਜੋ ਸੀਜ਼ਨ ਦੀ ਟਰਾਫੀ ਜਿੱਤਣ ਲਈ ਸਖ਼ਤ ਮਿਹਨਤ ਕਰ ਰਹੇ ਹਨ। ਇਸ ਦੌਰਾਨ ਇਕ ਪ੍ਰਤੀਯੋਗੀ ਨੂੰ ਪਹਿਲਾਂ ਹੀ ਜੇਤੂ ਮੰਨਿਆ ਜਾਂਦਾ ਹੈ ਅਤੇ ਉਹ ਖਿਡਾਰੀ ਹੈ ਮੁਨੱਵਰ ਫਾਰੂਕੀ (Munawar Faruqui)।
ਬਿੱਗ ਬੌਸ ਦੇ ਕਿੰਗ ਬਣੇ ਮੁਨੱਵਰ ਫਾਰੂਕੀ
ਮੁਨੱਵਰ ਫਾਰੂਕੀ ‘ਬਿੱਗ ਬੌਸ 17’ ਦੇ ਮਜ਼ਬੂਤ ਪ੍ਰਤੀਯੋਗੀਆਂ ਵਿੱਚੋਂ ਇਕ ਹੈ। ਲੋਕ ਮੁਨੱਵਰ ਦੇ ਵਿਚਾਰ ਤੇ ਗੇਮ ਪਲਾਨ ਨੂੰ ਕਾਫੀ ਪਸੰਦ ਕਰ ਰਹੇ ਹਨ। ਜਦੋਂ ਤੋਂ ਉਹ ਸ਼ੋਅ ‘ਚ ਆਇਆ ਹੈ, ਉਹ ਕਈ ਵਾਰ ਬਿੱਗ ਬੌਸ ਦਾ ਕਿੰਗ ਬਣ ਚੁੱਕਿਆ ਹੈ। ਉਹ ਹਰ ਰੋਜ਼ ਸੋਸ਼ਲ ਮੀਡੀਆ ‘ਤੇ ਟਰੈਂਡ ਕਰਦਾ ਰਹਿੰਦਾ ਹੈ। ਬਿੱਗ ਬੌਸ ‘ਚ ਮੁਨੱਵਰ ਨੂੰ ਲੋਕ ਕਿੰਨਾ ਪਸੰਦ ਕਰ ਰਹੇ ਹਨ, ਇਹ ਇਸ ਹਫਤੇ ਦੇ ਬੌਸ ਮੀਟਰ ਤੋਂ ਸਾਫ ਨਜ਼ਰ ਆ ਰਿਹਾ ਹੈ। ਇਸ ਹਫਤੇ ਦਰਸ਼ਕਾਂ ਦੇ ਪਿਆਰ ਕਾਰਨ ਮੁਨੱਵਰ ਇਕ ਵਾਰ ਫਿਰ ‘ਬਿੱਗ ਬੌਸ 17’ ਦੇ ਕਿੰਗ ਬਣ ਗਏ ਹਨ।
ਪਹਿਲਾਂ ਹੀ ਲੋਕਾਂ ਲਈ ਜੇਤੂ ਹੈ ਮੁਨੱਵਰ ਫਾਰੂਕੀ
ਮੁਨੱਵਰ ਫਾਰੂਕੀ ਨੂੰ ‘ਬਿੱਗ ਬੌਸ 17’ ਦਾ ਕਿੰਗ ਬਣਦਿਆਂ ਦੇਖ ਲੋਕ ਕਾਫੀ ਖੁਸ਼ ਹਨ। ਇਕ ਯੂਜ਼ਰ ਨੇ ਕਿਹਾ, ‘ਇਸ ਸੀਜ਼ਨ ਦਾ ਕਿੰਗ।’ ਇਕ ਨੇ ਲਿਖਿਆ, ‘ਕਨਫਰਮ ਵਿਨਰ’। ਇਕ ਯੂਜ਼ਰ ਨੇ ਕਿਹਾ, ‘ਮਿਹਨਤ ਰੰਗ ਲਿਆਈ ਹੈ। ਵਧਾਈਆਂ।’ ਇਕ ਹੋਰ ਨੇ ਕਿਹਾ, “ਮੁਨੱਵਰ ਅਸਲੀ ਕਿੰਗ ਹੈ।’ ਇਕ ਪ੍ਰਸ਼ੰਸਕ ਨੇ ਲਿਖਿਆ, ‘ਟਰਾਫੀ ਡੋਂਗਰੀ ਹੀ ਆਵੇਗੀ।’ ਇਕ ਨੇ ਕਿਹਾ, ‘ਮੁਨੱਵਰ ਹੀ ਜੇਤੂ ਹੈ।’ ਇਸ ਤਰ੍ਹਾਂ ਸੋਸ਼ਲ ਮੀਡੀਆ ‘ਤੇ ਲੋਕ ਮੁਨੱਵਰ ਨੂੰ ਜੇਤੂ ਕਹਿ ਰਹੇ ਹਨ।


