ਏਜੰਸੀ, ਨਵੀਂ ਦਿੱਲੀ : ਇੰਡੀਗੋ ਦੀ ਫਲਾਈਟ ਵਿਚ ਫਿਰ ਹੰਗਾਮਾ ਹੋਣ ਦੀ ਗੱਲ ਸਾਹਮਣੇ ਆਈ ਹੈ। ਜੈਪੁਰ ਤੋਂ ਬੈਂਗਲੁਰੂ ਜਾ ਰਹੀ ਫਲਾਈਟ 6E 556 ਵਿਚ ਇਕ ਨਸ਼ੇ ‘ਚ ਧੁੱਤ ਯਾਤਰੀ ਵੱਲੋਂ ਚਾਲਕ ਦਲ ਨਾਲ ਦੁਰਵਿਹਾਰ ਕਰਨ ਦੀ ਗੱਲ ਸਾਹਮਣੇ ਆਈ ਹੈ। ਕੰਪਨੀ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਕਈ ਚੇਤਾਵਨੀਆਂ ਦੇ ਬਾਵਜੂਦ ਯਾਤਰੀ ਨੂੰ ਕਾਨੂੰਨੀ ਕਾਰਵਾਈ ਲਈ ਜਹਾਜ਼ ਲੈਂਡ ਹੋਣ ‘ਤੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ।
ਪਹਿਲਾਂ ਵੀ ਹੋ ਚੁੱਕੀਆਂ ਘਟਨਾਵਾਂ
ਦੋ ਦਿਨ ਪਹਿਲਾਂ ਵੀ ਇੰਡੀਗੋ ਦੀ ਫਲਾਈਟ ਵਿਚ ਇਕ ਔਰਤ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਸੀ। ਦਰਅਸਲ ਉਦੈਪੁਰ ਤੋਂ ਇੰਦੌਰ ਆ ਰਹੀ ਫਲਾਈਟ ‘ਚ ਔਰਤ ਨਾਲ ਬੈਠੇ ਵਿਅਕਤੀ ਨੇ ਅਸ਼ਲੀਲ ਹਰਕਤ ਕੀਤੀ ਸੀ। ਇਸ ਤੋਂ ਬਾਅਦ ਮਹਿਲਾ ਨੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਏਅਰਪੋਰਟ ਅਥਾਰਟੀ ਤੋਂ ਵੀ ਪੁੱਛਗਿੱਛ ਕੀਤੀ।


