ਪੱਤਰ ਪ੍ਰਰੇਰਕ, ਮਲੌਦ : ਗ੍ਰਾਮ ਪੰਚਾਇਤ ਜਲ ਸਪਲਾਈ ਪੰਪ ਆਪ੍ਰਰੇਟਰ ਐਸੋਸੀਏਸ਼ਨ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ ‘ਤੇ ਜ਼ਿਲ੍ਹਾ ਲੁਧਿਆਣਾ ਦੇ ਪੰਪ ਆਪ੍ਰਰੇਟਰਾਂ ਵੱਲੋਂ ਕਾਲੀ ਦੀਵਾਲੀ ਮਨਾਈ ਗਈ। ਪੰਪ ਆਪ੍ਰਰੇਟਰਾਂ ਨੇ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਗਟ ਕਰਦੇ ਹੋਏ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਜ਼ਿਲ੍ਹਾ ਪ੍ਰਧਾਨ ਗੁਰਪ੍ਰਰੀਤ ਸਿੰਘ ਅਟਵਾਲ ਨੇ ਕਿਹਾ ਸਰਕਾਰ ਵੱਲੋਂ ਪਿੰਡ ‘ਚ ਜਲ ਸਪਲਾਈ ਦੀ ਸੇਵਾ ਨਿਭਾ ਰਹੇ ਪੰਪ ਆਪ੍ਰਰੇਟਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਯੂਨੀਅਨ ਵੱਲੋਂ ਆਪਣੀਆਂ ਮੰਗਾਂ ਲਈ ਘਰਾਲੋਂ ਵਿਖੇ 13 ਅਕਤੂਬਰ ਤੋਂ ਹੁਣ ਤਕ ਲਗਾਤਾਰ ਧਰਨਾ ਚੱਲ ਰਿਹਾ ਹੈ ਪਰ ਸਰਕਾਰ ਵੱਲੋਂ ਅਜੇ ਤਕ ਕੋਈ ਹੱਲ ਨਾ ਹੋਣ ਕਾਰਨ ਅੱਜ ਕਾਲੀ ਦੀਵਾਲੀ ਮਨਾ ਕੇ ਆਪਣਾ ਰੋਸ ਜਾਹਿਰ ਕੀਤਾ ਜਾ ਰਿਹਾ ਹੈ। ਪ੍ਰਧਾਨ ਗੁਰਪ੍ਰਰੀਤ ਸਿੰਘ ਅਟਵਾਲ ਤੇ ਆਪ੍ਰਰੇਟਰਾਂ ਨੇ ਕਿਹਾ ਉਹ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਹਰ ਤਰ੍ਹਾਂ ਦਾ ਸੰਘਰਸ਼ ਕਰਨ ਲਈ ਤਿਆਰ ਹਨ।
ਇਸ ਮੌਕੇ ਪਰਮਿੰਦਰ ਸਿੰਘ, ਸੁਰਿੰਦਰ ਸਿੰਘ, ਪਿਆਰਾ ਸਿੰਘ, ਪਵਿੱਤਰ ਸਿੰਘ, ਨਵਾਬ ਖਾਨ, ਬਚਿੰਤ ਸਿੰਘ, ਸਤਵਿੰਦਰ ਭੱਟੀ, ਜਸਪ੍ਰਰੀਤ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ।


