ਪੰਜਾਬੀ ਜਾਗਰਣ ਟੀਮ, ਸਮਰਾਲਾ : ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਦੀਆਂ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਦਪਿੰਦਰ ਕੌਰ ਤੇ ਐਸ਼ਵੀਰ ਕੌਰ ਨੇ ‘ਸਹੋਦਿਆ ਈਸਟ ਦੇ ਇੰਟਰ ਸਕੂਲ ਕਲਾਜ ਮੇਕਿੰਗ ਮੁਕਾਬਲੇ’ ‘ਚ ਆਪਣੀ ਸ਼ਾਨਦਾਰ ਕਲਾ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ।

ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਮੋਰਿੰਡਾ ਚਤਾਮਲਾ ਵਿਖੇ ਹੋਏ ਮੁਕਾਬਲੇ ‘ਚ ਦੋਨਾਂ ਵਿਦਿਆਰਥਣਾਂ ਨੇ ਸ਼ਾਨਦਾਰ ਟਰਾਫੀ ਜਿੱਤੀ ਤੇ ਸਕੂਲ ਦਾ ਨਾਂ ਰੋਸ਼ਨ ਕੀਤਾ। ਇਸ ਪ੍ਰਰਾਪਤੀ ‘ਤੇ ਪਿੰ੍ਸੀਪਲ ਮਾਲਇੰਦਰ ਸਿੰਘ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਤੇ ਭਵਿੱਖ ‘ਚ ਵੀ ਇਸੇ ਤਰਾਂ੍ਹ ਅਜਿਹੇ ਮੁਕਾਬਲਿਆਂ ‘ਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪੇ੍ਰਿਤ ਕੀਤਾ।