ਪਰਗਟ ਸੇਹ, ਦੋਰਾਹਾ : ਭਾਰਤੀ ਜਨਤਾ ਪਾਰਟੀ ਪੰਜਾਬ ਦੀ ਨਵਨਿਯੁਕਤ ਸਪੋਕਸਪਰਸਨ ਬਣਨ ‘ਤੇ ਮਹਿਲਾ ਆਗੂ ਨੀਤੂ ਸਿੰਘ ਦਾ ਸਨਮਾਨ ਓਬੀਸੀ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਖਜੀਤ ਸਿੰਘ, ਸਾਬਕਾ ਮੰਡਲ ਪ੍ਰਧਾਨ ਵਿਨੋਦ ਬੈਕਟਰ ਤੇ ਸਾਥੀਆਂ ਵੱਲੋਂ ਸਨਮਾਨਿਤ ਕੀਤਾ ਗਿਆ।
ਨੀਤੂ ਸਿੰਘ ਦੇ ਪੰਜਾਬ ਸਪੋਕਸਪਰਸਨ ਬਣਨ ਨਾਲ ਪਾਇਲ ਹਲਕੇ ਅੰਦਰ ਪਾਰਟੀ ਨੂੰ ਹੋਰ ਬਲ ਮਿਲੇਗਾ ਤੇ ਪਾਰਟੀ ਮਜ਼ਬੂਤ ਹੋਵੇਗੀ। ਨਵਨਿਯੁਕਤ ਅਹੁਦੇਦਾਰ ਨੀਤੂ ਸਿੰਘ ਨੇ ਕਿਹਾ ਉਹ ਪੂਰੀ ਲਗਨ ਨਾਲ ਪਾਰਟੀ ਲਈ ਕੰਮ ਕਰਨਗੇ ਤੇ ਹਲਕੇ ਅੰਦਰ ਪਾਰਟੀ ਮਜ਼ਬੂਤ ਕਰਨ ‘ਚ ਕੋਈ ਕਸਰ ਨਹੀਂ ਛੱਡਣਗੇ। ਉਨ੍ਹਾਂ ਕਿਹਾ ਉਹ ਪਾਇਲ ਹਲਕੇ ਅੰਦਰ ਹੋਰ ਮਿਹਨਤੀ ਅੌਰਤਾਂ ਨੂੰ ਨਾਲ ਜੋੜ ਕੇ ਮਹਿਲਾ ਮੋਰਚਾ ਨੂੰ ਮਜ਼ਬੂਤ ਕਰਨਗੇ ਤਾਂ ਜੋ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਈ ਜਾ ਸਕੇ।
ਉਨ੍ਹਾਂ ਕਿਹਾ ਇਸ ਵਾਰ ਫਿਰ ਭਾਜਪਾ ਸਰਕਾਰ ਬਣੇਗੀ। ਇਸ ਮੌਕੇ ਕਰਮਕਾਂਡੀ ਮੰਚ ਦੇ ਪ੍ਰਧਾਨ ਪੰਡਿਤ ਰਿਸ਼ੀ ਦੇਵ ਸ਼ਾਸਤਰੀ, ਸੀਨੀਅਰ ਭਾਜਪਾ ਆਗੂ ਨਰਿੰਦਰ ਸਿੰਘ ਰਾਜਗੜ੍ਹ, ਰਾਮ ਸਰੂਪ ਭਨੋਟ, ਸਮਾਜਿਕ ਸਮਰਸਤਾ ਮੰਚ ਦੇ ਆਗੂ ਮਨੋਜ ਪੰਡਿਤ, ਧਰਮ ਜਾਗਰਣ ਮੰਚ ਹਲਕਾ ਪਾਇਲ ਦੇ ਪ੍ਰਧਾਨ ਦਿਨੇਸ਼ ਨਾਰਦ, ਯੁਵਾ ਆਗੂ ਵਿਨੈ ਸੂਦ, ਬਲਵੀਰ ਰਾਮਪੁਰੀ, ਰਾਹੁਲ ਸਿੰਘ, ਰਜਿੰਦਰ ਕੁਮਾਰ, ਮਹਿਲਾ ਆਗੂ ਅਮਨਦੀਪ ਕੌਰ ਘੁਡਾਣੀ, ਬਲਵਿੰਦਰ ਸਿੰਘ ਬੋਪਾਰਾਏ, ਅਮਰਪ੍ਰਤਾਪ ਸਿੰਘ, ਗੁਰਪ੍ਰਰੀਤ ਸਿੰਘ ਆਦਿ ਹਾਜ਼ਰ ਸਨ।


