ਨਵੀਂ ਦਿੱਲੀ : ਇੰਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ੁੱਕਰਵਾਰ ਨੂੰ ਕੇਰਲ ਦੇ ਲਾਈਫ ਮਿਸ਼ਨ ਘਪਲੇ ਵਿਚ ਦੋ ਮੁਲਜ਼ਮਾਂ ਸੰਤੋਸ਼ ਈਪੇਨ ਤੇ ਸਵਪਨਾ ਸੁਰੇਸ਼ ਦੀ 5.38 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਕੇਰਲ ਲਾਈਫ ਮਿਸ਼ਨ ਘਪਲਾ ਵਿਦੇਸ਼ੀ ਅੰਸ਼ਦਾਨ ਐਕਟ ਦੀ ਉਲੰਘਣਾ ਨਾਲ ਸਬੰਧਤ ਹੈ। ਇਸ ਪ੍ਰਾਜੈਕਟ ਤਹਿਤ 2018 ਦੇ ਹੜ੍ਹ ਪੀੜਤਾਂ ਨੂੰ ਘਰ ਮੁਹੱਈਆ ਕਰਨਾ ਸੀ। ਮੁਲਜ਼ਮ ਈਪੇਨ ਯੂਨੀਟੈੱਕ ਬਿਲਡਰਜ਼ ਦਾ ਪ੍ਰਬੰਧਕੀ ਨਿਰਦੇਸ਼ਕ (ਐੱਮਡੀ) ਹੈ। ਇਸੇ ਫਰਮ ਨੂੰ ਹੜ੍ਹ ਪੀੜਤਾਂ ਲਈ ਘਰ ਬਣਾਉਣ ਦਾ ਠੇਕਾ ਦਿੱਤਾ ਗਿਆ ਸੀ। ਇਸ ਮਾਮਲੇ ਦੀਆਂ ਹੋਰ ਪਰਤਾਂ ਖੁੱਲ੍ਹਣ ’ਤੇ ਕਈ ਸਫੇਦਪੋਸ਼ਾਂ ਦੇ ਭੇਤ ਖੁੱਲ੍ਹ ਸਕਦੇ ਹਨ।
10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਦੀ ਉਸਾਰੀ ਵੱਲ ਵੱਡਾ ਕਦਮ:
ਸਾਈਟ ‘ਤੇ ਮੌਜੂਦ ਪੁਰਾਣੀ ਇਮਾਰਤ ਨੂੰ ਢਾਹੁਣ ਦਾ ਕੰਮ ਸ਼ੁਰੂ ਸਰੀ, ਬੀ.ਸੀ. – 10,000 ਸੀਟਾਂ ਵਾਲੇ ਪ੍ਰਸਤਾਵਿਤ ਸਿਟੀ ਸੈਂਟਰ ਐਰੀਨਾ ਵਾਲੀ ਜਗ੍ਹਾ ’ਤੇ ਢੋਆ-ਢੁਆਈ ਦਾ ਕੰਮ ਸ਼ੁਰੂ ਹੋ ਗਿਆ ਹੈ।

