ਸ਼ੈਲੇਂਦਰ ਗੋਦਿਆਲ, ਉੱਤਰਕਾਸ਼ੀ : ਕੋਵਿਡ ਤੋਂ ਬਾਅਦ ਸਾਲ 2022 ਦੀ ਚਾਰਧਾਮ ਯਾਤਰਾ ਦਾ ਸੀਜ਼ਨ ਬਹੁਤ ਵਧੀਆ ਰਿਹਾ ਪਰ 2023 ‘ਚ ਚਾਰਧਾਮ ਯਾਤਰਾ ਨੇ ਨਵੇਂ ਰਿਕਾਰਡ ਬਣਾਏ ਹਨ। ਖਾਸ ਤੌਰ ‘ਤੇ ਇਸ ਵਾਰ ਗੰਗੋਤਰੀ ਤੇ ਯਮੁਨੋਤਰੀ ਧਾਮ ਦੇ ਸ਼ਰਧਾਲੂਆਂ ਦੀ ਗਿਣਤੀ ‘ਚ ਨਵਾਂ ਰਿਕਾਰਡ ਬਣਿਆ ਹੈ। ਸ਼ਰਧਾਲੂ ਪੁਜਾਰੀਆਂ ਦੇ ਨਾਲ-ਨਾਲ ਚਾਰਧਾਮ ਯਾਤਰਾ ਨਾਲ ਜੁੜੇ ਵਪਾਰੀ ਤੇ ਕਾਰੋਬਾਰੀ ਕਾਫੀ ਖੁਸ਼ ਹਨ।
ਚਾਰਧਾਮ ਯਾਤਰਾ ਦੇ ਸੰਪੰਨ ਹੋਣ ‘ਚ ਅਜੇ ਵੀਹ ਦਿਨ ਬਾਕੀ ਹਨ। ਗੰਗੋਤਰੀ ਧਾਮ ਤੇ ਯਮੁਨੋਤਰੀ ਧਾਮ ਦੇ ਸ਼ਰਧਾਲੂਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਇਸ ਵਾਰ ਗੰਗੋਤਰੀ ਤੇ ਯਮੁਨੋਤਰੀ ਧਾਮ ਦੇ ਕਿਵਾੜ 22 ਅਪ੍ਰੈਲ ਨੂੰ ਖੋਲ੍ਹੇ ਗਏ ਸਨ ਜਿਸ ਤੋਂ ਬਾਅਦ ਚਾਰਧਾਮ ਯਾਤਰਾ ਨੇ ਰਫਤਾਰ ਫੜੀ। ਕੇਦਾਰਨਾਥ ਧਾਮ ਦੇ ਕਿਵਾੜ 15 ਨਵੰਬਰ, ਬਦਰੀਨਾਥ ਧਾਮ ਦੇ ਕਿਵਾੜ 21 ਨਵੰਬਰ, ਗੰਗੋਤਰੀ ਧਾਮ ਦੇ 14 ਨਵੰਬਰ ਤੇ ਯਮੁਨੋਤਰੀ ਧਾਮ ਦੇ ਕਿਵਾੜ 15 ਨਵੰਬਰ ਨੂੰ ਬੰਦ ਹੋਣਗੇ।
ਬਰਸਾਤ ਦੇ ਮੌਸਮ ਦੌਰਾਨ ਹਾਈਵੇਅ ਜਾਮ ਹੋਣ ਕਾਰਨ ਕੁਝ ਦਿਨਾਂ ਲਈ ਯਾਤਰਾ ‘ਚ ਵਿਘਨ ਪਿਆ ਸੀ। ਪਰ ਬਰਸਾਤ ਦੇ ਮੌਸਮ ਤੋਂ ਬਾਅਦ ਚਾਰਧਾਮ ਯਾਤਰਾ ਮੁੜ ਲੀਹ ‘ਤੇ ਆ ਗਈ ਹੈ ਅਤੇ ਤੀਰਥ ਯਾਤਰਾ ਨੇ ਨਵਾਂ ਰਿਕਾਰਡ ਬਣਾਇਆ ਹੈ।
ਟੁੱਟ ਗਏ ਸਾਰੇ ਪੁਰਾਣੇ ਰਿਕਾਰਡ
ਗੰਗੋਤਰੀ ਧਾਮ ਤੇ ਯਮੁਨੋਤਰੀ ਧਾਮ ‘ਚ ਸ਼ਰਧਾਲੂਆਂ ਦੀ ਗਿਣਤੀ ਦੇ ਸਾਰੇ ਪੁਰਾਣੇ ਰਿਕਾਰਡ ਟੁੱਟੇ ਹਨ। ਕੋਵਿਡ ਤੋਂ ਪਹਿਲਾਂ ਅਤੇ ਆਫ਼ਤ ਤੋਂ ਬਾਅਦ ਸਾਲ 2019 ‘ਚ ਚੰਗੀ ਯਾਤਰਾ ਚੱਲੀ। ਜਿਸ ਵਿਚ 5.30 ਲੱਖ ਸ਼ਰਧਾਲੂ ਗੰਗੋਤਰੀ ਧਾਮ ਤੇ 4.66 ਲੱਖ ਸ਼ਰਧਾਲੂ ਯਮੁਨੋਤਰੀ ਧਾਮ ਪੁੱਜੇ ਜਦੋਂ ਕਿ 2022 ‘ਚ ਇਸ ਸੀਜ਼ਨ ਵਿੱਚ 6.24 ਲੱਖ ਸ਼ਰਧਾਲੂ ਗੰਗੋਤਰੀ ਧਾਮ ਅਤੇ 4.85 ਲੱਖ ਸ਼ਰਧਾਲੂ ਯਮੁਨੋਤਰੀ ਧਾਮ ਪੁੱਜੇ।
ਲੀਹ ‘ਤੇ ਆਇਆ ਕਾਰੋਬਾਰ
ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸ਼ੈਲੇਂਦਰ ਮਟੂਦਾ ਨੇ ਦੱਸਿਆ ਕਿ ਪੀਕ ਸੀਜ਼ਨ ਦੌਰਾਨ ਗੰਗੋਤਰੀ ਯਮੁਨੋਤਰੀ ਧਾਮ ਸਮੇਤ ਚਾਰ ਧਾਮ ਦੇ ਪ੍ਰਮੁੱਖ ਤੀਰਥ ਸਥਾਨਾਂ ‘ਤੇ ਸ਼ਰਧਾਲੂਆਂ ਦੀ ਚਹਿਲ-ਪਹਿਲ ਹੁੰਦੀ ਹੈ। ਕਿਵਾੜ ਬੰਦ ਹੋਣ ‘ਚ ਅਜੇ ਵੀਹ ਦਿਨ ਬਾਕੀ ਹਨ। ਇਸ ਵਾਰ ਚਾਰਧਾਮ ਯਾਤਰਾ ਕਾਰੋਬਾਰੀਆਂ ਦਾ ਕਾਰੋਬਾਰ ਵੀ ਮੁੜ ਲੀਹ ‘ਤੇ ਆ ਗਿਆ ਹੈ।
ਯਾਤਰੀਆਂ ਦੀ ਸਥਿਤੀ
ਸਾਲ….ਗੰਗੋਤਰੀ….ਯਮੁਨੋਤਰੀ
2023…..856041….701428 (20 ਅਕਤੂਬਰ ਤੱਕ)
2022..624451…..485635
2019…530097…..466699
2018..477975…..393943
2017.410642….397100
2016 ..287679… 160563
2015…160701…123260
2014…59704……38244
2013…206456…..238140



