ਗੁਰਪ੍ਰਰੀਤ ਸਿੰਘ ਚੰਦੀ, ਜੰਡਿਆਲਾ ਗੁਰੂ : ਬਰਤਨ ਬਾਜ਼ਾਰ ਯੂਨੀਅਨ ਦੀ ਇਕ ਜ਼ਰੂਰੀ ਮੀਟਿੰਗ ਬਿ੍ਜ ਲਾਲ ਮਲਹੋਤਰਾ ਦੀ ਦੁਕਾਨ ਵਿਖੇ ਹੋਈ। ਜਿਸ ਵਿਚ ਬਿ੍ਜ ਲਾਲ ਮਲਹੋਤਰਾ ਨੇ ਨਵੇਂ ਪ੍ਰਧਾਨ ਦੀ ਚੋਣ ਦੌਰਾਨ ਵਰਿੰਦਰ ਸਿੰਘ ਮਲਹੋਤਰਾ ਦਾ ਨਾਂ ਪੇਸ਼ ਕੀਤਾ, ਜਿਸ ਨੂੰ ਸਾਰਿਆਂ ਨੇ ਪ੍ਰਵਾਨਗੀ ਦਿੰਦੇ ਹੋਏ ਸਵੀਕਾਰ ਕੀਤਾ। ਵਰਿੰਦਰ ਸਿੰਘ ਮਲਹੋਤਰਾ ਪਹਿਲਾਂ ਵੀ ਯੂਨੀਅਨ ਦੇ ਪ੍ਰਧਾਨ ਰਹੇ ਸਨ ਅਤੇ ਹੁਣ ਦੂਸਰੇ ਸਾਲ ਵੀ ਪ੍ਰਧਾਨਗੀ ਦਾ ਤਾਜ ਉਨਾਂ੍ਹ ਦੇ ਸਿਰ ਸਜਿਆ। ਇਸ ਮੌਕੇ ਗੱਲਬਾਤ ਕਰਦਿਆਂ ਵਰਿੰਦਰ ਸਿੰਘ ਮਲਹੋਤਰਾ ਨੇ ਕਿਹਾ ਕਿ ਯੂਨੀਅਨ ਦੇ ਮੈਂਬਰਾਂ ਨੇ ਜੋ ਮੈਨੂੰ ਸੇਵਾ ਸੌਂਪੀ ਹੈ, ਉਹ ਪਹਿਲਾਂ ਦੀ ਤਰਾਂ੍ਹ ਤਨਦੇਹੀ ਨਾਲ ਨਿਭਾਵਾਂਗਾ। ਉਨਾਂ੍ਹ ਦੱਸਿਆ ਯੂਨੀਅਨ ਦੇ ਕਿਸੇ ਵੀ ਮੈਂਬਰ ਨੂੰ ਮੁਸ਼ਕਿਲ ਆਉਣ ‘ਤੇ ਸਾਰੀ ਯੂਨੀਅਨ ਉਸ ਨਾਲ ਚਟਾਨ ਵਾਂਗ ਰਹੇਗੀ। ਜਿਵੇਂ ਕਿ ਬੀਤੇ ਦਿਨੀਂ ਕੁਲਦੀਪ ਮੁਨੀਮ ਦੀ ਦੁਕਾਨ ਨੂੰ ਅੱਗ ਲੱਗਣ ਤੇ ਸਮੂਹ ਯੂਨੀਅਨ ਮੈਂਬਰਾਂ ਤੋਂ ਇਲਾਵਾ ਹੋਰਨਾਂ ਨੇ ਵੀ ਮਦਦ ਕੀਤੀ ਸੀ। ਮਲਹੋਤਰਾ ਨੇ ਦੱਸਿਆ ਕਿ ਜਲਦੀ ਹੀ ਯੂਨੀਅਨ ਦੀ ਬਾਕੀ ਇਕਾਈ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ। ਇਸ ਮੌਕੇ ਯੂਨੀਅਨ ਦੇ ਸਾਰੇ ਮੈਂਬਰ ਮੌਜੂਦ ਸਨ। ਯੂਨੀਅਨ ਵਿਚ ਨਵੇਂ ਆਏ ਮੈਂਬਰ ਕੁਲਵਿੰਦਰ ਸਿੰਘ ਕਿੰਦਾ ਦਾ ਸਮੂਹ ਮੈਂਬਰਾਂ ਵਲੋਂ ਸਵਾਗਤ ਕੀਤਾ ਗਿਆ।
10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਦੀ ਉਸਾਰੀ ਵੱਲ ਵੱਡਾ ਕਦਮ:
ਸਾਈਟ ‘ਤੇ ਮੌਜੂਦ ਪੁਰਾਣੀ ਇਮਾਰਤ ਨੂੰ ਢਾਹੁਣ ਦਾ ਕੰਮ ਸ਼ੁਰੂ ਸਰੀ, ਬੀ.ਸੀ. – 10,000 ਸੀਟਾਂ ਵਾਲੇ ਪ੍ਰਸਤਾਵਿਤ ਸਿਟੀ ਸੈਂਟਰ ਐਰੀਨਾ ਵਾਲੀ ਜਗ੍ਹਾ ’ਤੇ ਢੋਆ-ਢੁਆਈ ਦਾ ਕੰਮ ਸ਼ੁਰੂ ਹੋ ਗਿਆ ਹੈ।

