ਉਮੇਸ਼ ਅੱਤਰੀ, ਗੁਰਦਾਸਪੁਰ

ਟੀਬੀ ਕੰਟਰੋਲ ਪੋ੍ਗਰਾਮ ਅਧੀਨ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਵੱਲੋਂ ਐੱਨਜੀਓ ਦੀ ਸਹਾਇਤਾ ਨਾਲ ਟੀਬੀ ਮਰੀਜਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ 10 ਮਰੀਜ਼ਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਹਰਭਜਨ ਰਾਮ ਨੇ ਕਿਹਾ ਕਿ ਟੀਬੀ ਮਰੀਜ਼ਾਂ ਨੂੰ ਵਧੀਆ ਖੁਰਾਕ ਮਿਲੇ ਇਸ ਲਈ ਸਹਾਇਤਾ ਗਰੁੱਪਾਂ ਦੀ ਮਦਦ ਨਾਲ ਰਾਸ਼ਨ ਦਿੱਤਾ ਜਾ ਰਿਹਾ ਹੈ। ਉਨਾਂ੍ਹ ਟੀਬੀ ਰੋਕਥਾਮ ਲਈ ਜ਼ਲਿ੍ਹੇ ਨੇ ਵਧੀਆ ਕੰਮ ਕੀਤਾ ਹੈ। ਵਿਭਾਗ ਦੀ ਮਦਦ ਕਰਨ ਵਾਲੇ ਮੈਂਬਰਾਂ ਨੂੰ ਵੀ ਸਨਮਾਨਤ ਕੀਤਾ ਗਿਆ। ਉਨਾਂ ਕਿਹਾ ਕਿ ਟੀਬੀ ਟੈਸਟਿੰਗ ਵਧਾਈ ਜਾ ਰਹੀ ਹੈ। ਜਿਲ੍ਹਾ ਹਸਪਤਾਲ ਵਿਖੇ ਜ਼ਲਦ ਆਰਐੱਨਟੀਸੀਪੀ ਲੈਬ ਸਥਾਪਤ ਕੀਤੀ ਜਾ ਰਹੀ ਹੈ ਜਿਸ ਨਾਲ ਟੈਸਟਿੰਗ ਵੱਧ ਜਾਵੇਗੀ। ਇਸ ਮੌਕੇ ਡੀਐੱਫਡਬਲਉ ਡਾ. ਤੇਜਿੰਦਰ ਕੌਰ, ਜ਼ਲਿ੍ਹਾ ਸਿਹਤ ਅਫਸਰ ਡਾ. ਸਵਿਤਾ, ਡਾ. ਰਮੇਸ਼ ਅਤਰੀ, ਡਾ. ਚੇਤਨਾ ਆਦਿ ਹਾਜ਼ਰ ਸਨ।