ਆਕਾਸ਼, ਗੁਰਦਾਸਪੁਰ

ਭਾਰਤ ਵਿਕਾਸ ਪ੍ਰਰੀਸ਼ਦ ਵੱਲੋਂ ਐੱਚਆਰਏ ਲੋਟਸ ਸਕੂਲ ਵਿੱਚ ਵਾਤਾਵਰਨ ਵਿਸ਼ੇ ‘ਤੇ ਰੰਗੋਲੀ ਅਤੇ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਛੇਵੀਂ ਤੋਂ ਨੌਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਭਾਰਤ ਵਿਕਾਸ ਪ੍ਰਰੀਸ਼ਦ ਦੇ ਸਮੂਹ ਮੈਂਬਰ ਪੇ੍ਮ ਖੋਸਲਾ,ਅਨਿਲ ਮਹਾਜਨ, ਇੰਦਰਜੀਤ ਬਾਜਵਾ, ਐੱਨਕੇ ਸੋਹੀ, ਅਸ਼ੋਕ ਪੁਰੀ, ਅਸ਼ਵਨੀ ਗੁਪਤਾ, ਅਸ਼ਵਿਨ, ਬਲਕਾਰ ਸਿੰਘ ਅਤੇ ਸਕੂਲ ਦੇ ਪਿੰ੍ਸੀਪਲ ਡਾ. ਰਜਨੀ ਹਾਜ਼ਰ ਸਨ। ਭਾਰਤ ਵਿਕਾਸ ਪ੍ਰਰੀਸ਼ਦ ਦੇ ਮੈਂਬਰਾਂ ਵੱਲੋਂ ਬੱਚਿਆਂ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਉਨਾਂ੍ਹ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਹੋਣ, ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਪਾਣੀ ਦੀ ਬੱਚਤ ਕਰਨ ਲਈ ਕਿਹਾ ਗਿਆ। ਮੁਕਾਬਲਿਆਂ ਵਿੱਚ ਪਹਿਲੇ ਸਥਾਨ ‘ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।