ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ

ਸ਼ਹੀਦ ਲੱਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ਕਾਲਜ ਕਲਾਨੌਰ ਵਿਖੇ ਪਿੰ੍ਸੀਪਲ ਡਾ. ਕਮਲ ਕਿਸ਼ੋਰ ਅੱਤਰੀ ਦੀ ਅਗਵਾਈ ਹੇਠ ਅਤੇ ਪੋ੍.ਫੈਸਰ ਅੰਜਨਾ ਸ਼ਰਮਾ ਦੇ ਯਤਨਾਂ ਸਦਕਾ ਹਿੰਦੀ ਦਿਵਸ ਬੜੀ ਧੂਮ- ਧਾਮ ਨਾਲ ਮਨਾਇਆ ਗਿਆ। ਇਸ ਦੀ ਸ਼ੁਰੂਆਤ ਵਿਚ ਪੋ੍. ਅੰਜਨਾ ਸ਼ਰਮਾ ਨੇ ਹਿੰਦੀ ਦਿਵਸ ਦੀ ਮਹੱਤਤਾ ਸਬੰਧੀ ਚਾਨਣਾ ਪਾਇਆ । ਇਸ ਮੌਕੇ ਕਾਲਜ ਦੀ ਵਿਦਿਆਰਥਣ ਹਰਜੀਤ ਕੌਰ ਨੇ ਵੀ ਦਿਵਸ ਮੌਕੇ ਭਾਸ਼ਣ ਦਿੱਤਾ। ਇਸ ਹਿੰਦੀ ਦਿਵਸ ਮੌਕੇ ਕਾਵਿ ਮੁਕਾਬਲੇ, ਹਿੰਦੀ ਸਲੋਗਨ, ਹਸਤਾਖ਼ਰ ਮੁਕਾਬਲੇ ਕਰਵਾਏ ਗਏ ਜਿਸ ਦੌਰਾਨ ਹਸਤਾਖ਼ਰ ਮੁਕਾਬਲੇ ਵਿਚ ਪੋ੍. ਅੰਮਿਤਪਾਲ ਕੌਰ ਜੇਤੂ ਰਹੇ, ਸਲੋਗਨ ਮੁਕਾਬਲੇ ਵਿਚ ਅਰਸ਼ਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਕਾਲਜ ਦੇ ਵਿਦਿਆਰਥੀਆਂ ਵਿਸ਼ਾਲੀ, ਅਭੈ, ਚਾਂਦਨੀ, ਅਰਸ਼ਦੀਪ ਕੌਰ, ਸ਼ਮਸ਼ੇਰ, ਵਿਗਿਆਤ, ਕੋਮਲ ਅਤੇ ਕਵਿਤਾ ਨੇ ਐਕਟ ਰਾਹੀਂ ਹਿੰਦੀ ਭਾਸ਼ਾ ਦੀ ਮਹੱਤਤਾ ਨੂੰ ਪੇਸ਼ ਕੀਤਾ। ਇਸ ਮੌਕੇ ਪੋ੍.ਫੈਸਰ ਅਸ਼ਵਨੀ ਕੁਮਾਰ, ਪੋ੍.ਫੈਸਰ ਰਵਨੀਤ ਕੌਰ, ਪੋ੍.ਫੈਸਰ ਸੰਦੀਪ ਚੰਚਲ, ਪੋ੍.ਫੈਸਰ ਪਰਮਜੀਤ ਕੌਰ, ਪੋ੍.ਫੈਸਰ ਸ਼ਵਿਾਨੀ, ਪੋ੍.ਫੈਸਰ ਆਰਤੀ ਮਹਾਜਨ, ਪੋ੍.ਫੈਸਰ ਸੁਖਵਿੰਦਰ ਕੌਰ, ਪੋ੍.ਫੈਸਰ ਅੰਕਿਤਾ ਸ਼ਰਮਾ,ਪੋ੍. ਮਨਜਿੰਦਰ ਕੌਰ, ਪੋ੍. ਨਵਦੀਪ ਕੌਰ, ਪੋ੍.ਫੈਸਰ ਅੰਮਿ੍ਤਪਾਲ ਕੌਰ, ਸਤਿੰਦਰ ਕੌਰ, ਪੋ੍.ਫੈਸਰ ਜੁਝਾਰ ਸਿੰਘ ਤੋਂ ਇਲਾਵਾ ਵਿਦਿਆਰਥੀ ਵੀ ਹਾਜ਼ਰ ਸਨ।