Ad-Time-For-Vacation.png

ਕੈਨੇਡਾ ‘ਚ ਅੱਗ ਪੀੜਤਾਂ ਦੀ ਮਦਦ ਲਈ ਅੱਗੇ ਆਇਆ ਸਿੱਖ ਜੋੜਾ

ਸਮੁੱਚੇ ਆਸਟ੍ਰੇਲੀਆ ’ਚ ਗਰਮ ਰੁੱਤ ਦੇ ਚੱਲਦਿਆਂ ਤਾਪਮਾਨ ਸਿਖ਼ਰ ’ਤੇ ਹੈ। ਦੱਖਣ-ਪੂਰਬੀ ਆਸਟ੍ਰੇਲੀਆ ਦੇ ਜੰਗਲ ਪਿਛਲੇ 4 ਮਹੀਨੇ ਤੋਂ ਭਿਆਨਕ ਅੱਗ ਦੀ ਲਪੇਟ ‘ਚ ਹਨ। ਸੂਬਾ ਕੁਈਨਜ਼ਲੈਂਡ, ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਦੇ ਕਈ ਖੇਤਰ ਲੰਮੇ ਸੋਕੇ ਤੋਂ ਬਾਅਦ ਹੁਣ ਵੱਧ ਤਾਪਮਾਨ ਕਾਰਨ ਅੱਗ ਦੀ ਲਪੇਟ ‘ਚ ਹਨ।  ਅਜਿਹੇ ‘ਚ ਇਕ ਵਾਰ ਫਿਰ ਸਿੱਖੀ ਦੇ ਮੂਲ ਸਿਧਾਂਤਾਂ ਨੇ ਕੈਨੇਡੀਅਨ ਸਿੱਖਾਂ ਦੀ ਛਵੀ ਨੂੰ ਕੈਨੇਡਾ ਭਰ ‘ਚ ਉਭਾਰ ਦਿੱਤਾ ਹੈ।

ਕੰਵਲਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਕਮਲਜੀਤ ਕੌਰ ਅੱਗ ਨਾਲ ਪ੍ਰਭਾਵਿਤ ਲੋਕਾਂ ਨੂੰ ਮੁਫਤ ਖਾਣਾ ਖੁਆ ਰਹੇ ਹਨ। ਇਹ ਪੰਜਾਬੀ ਜੋੜਾ ਪੂਰਬੀ ਵਿਕਟੋਰੀਆ ਦੇ ਬਰਨਸਡੇਲ ਇਲਾਕੇ ‘ਚ ‘ਦੇਸੀ ਗ੍ਰਿਲ’ ਰੈਸਟੋਰੈਂਟ ਚਲਾਉਂਦਾ ਹੈ। ਪਿਛਲੇ 4 ਮਹੀਨੇ ਤੋਂ ਅੱਗ ਦੀਆਂ ਵੱਖ-ਵੱਖ ਘਟਨਾਵਾਂ ਕਾਰਨ ਇਲਾਕੇ ‘ਚ ਰਹਿਣ ਵਾਲੇ ਸੈਂਕੜੇ ਲੋਕ ਬੇਘਰ ਹੋ ਗਏ ਹਨ। ਇਹ ਲੋਕ ਮੈਲਬਰਨ ਸਥਿਤ ਚੈਰਿਟੀ ਸਿੱਖ ਵਾਲੰਟੀਅਰ ਆਸਟ੍ਰੇਲੀਆ ਦੇ ਅਸਥਾਈ ਕੈਂਪਾਂ ‘ਚ ਰਹਿ ਰਹੇ ਹਨ। ਜੋੜਾ ਅਤੇ ਉਸ ਦੇ ਮੁਲਾਜ਼ਮ ਕੜੀ-ਚੌਲ ਬਣਾ ਕੇ ਇਸ ਐਨਜੀਓ ਨੂੰ ਦਿੰਦੇ ਹਨ, ਜਿਸ ਨਾਲ ਇਨ੍ਹਾਂ ਬੇਘਰਾਂ ਦਾ ਢਿੱਡ ਭਰ ਰਿਹਾ ਹੈ।

ਜਾਣਕਾਰੀ ਮੁਤਾਬਿਕ ਇਹ ਸਿੱਖ ਜੋੜਾ ਇੱਥੇ ਪਿਛਲੇ 6 ਸਾਲ ਤੋਂ ਰਹਿ ਰਿਹਾ ਹੈ। ਕੰਵਲਜੀਤ ਸਿੰਘ ਨੇ ਕਿਹਾ, “ਮੈਨੂੰ ਲੱਗਿਆ ਕਿ ਸਾਨੂੰ ਆਪਣੇ ਸਾਥੀ ਆਸਟ੍ਰੇਲੀਆਈ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ, ਕਿਉਂਕਿ ਇਹ ਸਾਡਾ ਫਰਜ ਹੈ। ਅੱਗ ਕਾਰਨ ਲੋਕ ਗੰਭੀਰ ਰੂਪ ਨਾਲ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਨੂੰ ਖਾਣਾ ਤੇ ਰਹਿਣ ਲਈ ਥਾਂ ਦੀ ਲੋੜ ਹੈ।”

ਸਿੱਖ ਜੋੜੇ ਨੇ ਕਿਹਾ, “ਅਸੀ ਸਿੱਖ ਹਾਂ ਅਤੇ ਸਿੱਖਾਂ ਦੀ ਜ਼ਿੰਦਗੀ ਜੀਊਣ ਦੇ ਤਰੀਕੇ ਦਾ ਪਾਲਣ ਕਰ ਰਹੇ ਹਾਂ। ਅਸੀ ਉਹੀ ਕਰ ਰਹੇ ਹਾਂ ਜੋ ਅੱਜ ਹੋਰ ਆਸਟ੍ਰੇਲੀਆਈ ਨਾਗਰਿਕ ਕਰ ਰਹੇ ਹਨ।” ਉਹ ਰੋਜ਼ਾਨਾ 1000 ਲੋਕਾਂ ਲਈ ਖਾਣਾ ਤਿਆਰ ਕਰਦੇ ਹਨ।

ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਜੰਗਲਾਂ ‘ਚ ਪਿਛਲੇ 4 ਮਹੀਨੇ ਤੋਂ ਭਿਆਨਕ ਅੱਗ ਲੱਗੀ ਹੋਈ ਹੈ। ਸਰਕਾਰ ਨੇ ਸੀਜਨ ‘ਚ ਤੀਜੀ ਵਾਰ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ। ਹਜ਼ਾਰਾਂ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਜਾ ਚੁੱਕੇ ਹਨ। ਇਸ ਅੱਗ ਕਾਰਨ ਹੁਣ ਤਕ ਤਿੰਨ ਫਾਇਰ ਬ੍ਰਿਗੇਡ ਮੁਲਾਜ਼ਮਾਂ ਸਮੇਤ 20 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਦਰਜਨਾਂ ਲੋਕ ਲਾਪਤਾ ਹਨ। ਜੁਲਾਈ ਤੋਂ ਹੁਣ ਤਕ ਨਿਊ ਸਾਊਥ ਵੇਲਸ ‘ਚ 70 ਲੱਖ ਏਕੜ ਖੇਤਰ ਸੜ ਚੁੱਕਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.