Ad-Time-For-Vacation.png

PUBG ਗੇਮ ਖੇਡਣ ’ਚ ਰੁੱਝੇ ਨੌਜਵਾਨ ਦੀ ਤੜਫ-ਤੜਫ ਕੇ ਮੌਤ

ਮੋਬਾਈਲ ਗੇਮ PUBG ਦੀ ਆਦਤ ਕਾਰਨ ਮੰਗਲਵਾਰ ਨੂੰ ਇਕ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਦੀ ਛਾਣਬੀਨ ਚ ਉਕਤ ਨੌਜਵਾਨ ਦੀ ਪਛਾਣ 20 ਸਾਲਾ ਸੌਰਵ ਵਾਸੀ ਗਵਾਲੀਅਰ ਵਜੋਂ ਹੋਈ। ਸੌਰਵ ਚਾਂਦੀ ਦੇ ਗਹਿਣਿਆਂ ਨੂੰ ਪਾਲਿਸ਼ ਕਰਨ ਦਾ ਕੰਮ ਕਰਦਾ ਸੀ। ਰੇਲਵੇ ਪੁਲਿਸ ਨੇ ਲਾਸ਼ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਜਾਣਕਾਰੀ ਮੁਤਾਬਕ ਸੌਰਵ ਆਪਣੇ ਗੁਆਂਢੀ ਦੋਸਤ ਸੰਤੋਸ਼ ਨਾਲ ਰੇਲ ਚ ਸਫਰ ਕਰਦਾ ਹੋਇਆ ਆਗਰਾ ਆ ਰਿਹਾ ਸੀ। ਇਸ ਦੌਰਾਨ ਉਹ ਆਪਣੇ ਕੰਨਾਂ ਚ ਹੈੱਡਫ਼ੋਨ ਲਗਾ ਕੇ ਮੋਬਾਈਲ ਚ ਪਬਜੀ ਗੇਮ ਖੇਡਣ ਲੱਗ ਪਿਆ। ਇਸ ਦੌਰਾਨ ਉਸਦਾ ਦੋਸਤ ਸੰਤੋਸ਼ ਵੀ ਬੇਧਿਆਨੀ ਹੋ ਗਿਆ।

ਮੋਬਾਈਲ ਚ ਪਬਜੀ ਗੇਮ ਖੇਡਦੇ-ਖੇਡਦੇ ਸੌਰਵ ਇੰਨਾ ਖੁੱਬ ਗਿਆ ਕਿ ਉਸ ਨੇ ਪਿਆਸ ਲੱਗਣ ਤੇ ਬਿਨਾਂ ਦੇਖੇ ਹੀ ਆਪਣੇ ਬੈਗ ਚ ਰੱਖੀ ਪਾਣੀ ਦੀ ਬੌਤਲ ਦੀ ਥਾਂ ਬੈਗ ਚ ਇਕ ਹੋਰ ਰੱਖੀ ਗਹਿਣਿਆਂ ਨੂੰ ਪਾਲਸ਼ ਕਰਨ ਵਾਲੇ ਕੈਮੀਕਲ ਦੀ ਬੌਤਲ ਪਾਣੀ ਸਮਝ ਕੇ ਪੀ ਲਈ।

ਗਲੇ ਚ ਕੈਮੀਕਲ ਉਤਰਦੇ ਹੀ ਸੌਰਵ ਦੀ ਹਾਲਾਤ ਖਰਾਬ ਹੋ ਗਈ। ਨੇੜੇ ਬੈਠੇ ਲੋਕ ਵੀ ਸੌਰਵ ਦੀ ਵਿਗੜੀ ਹਾਲਤ ਦੇਖ ਕੇ ਘਬਰਾ ਗਏ। ਤੇਜ਼ ਰਫਤਾਰ ਚ ਜਾ ਰਹੀ ਰੇਲ ਚ ਸੌਰਵ ਨੂੰ ਮੌਕੇ ਤੇ ਤੁਰੰਤ ਇਲਾਜ ਨਾ ਮਿਲ ਸਕਣ ਕਾਰਨ ਉਸ ਦੀ ਤੜਪ-ਤੜਪ ਕੇ ਮੌਤ ਹੋ ਗਈ। ਰੇਲ ਆਗਰਾ ਕੈਂਟ ਪੁੱਜੀ ਜਿਸ ਤੋਂ ਬਾਅਦ ਉਸਦੀ ਲਾਸ਼ ਨੂੰ ਰੇਲ ਚੋਂ ਉਤਾਰਿਆ ਗਿਆ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.