ਮੋਦੀ ਨੇ ਟਰੰਪ ਨੂੰ ਦਿੱਤਾ ਕਰਾਰਾ ਜਵਾਬ, ‘ਕਸ਼ਮੀਰ ਮਸਲੇ ‘ਤੇ ਕਿਸੇ ਤੀਜੇ ਦੇਸ਼ ਦੀ ਜ਼ਰੂਰਤ ਨਹੀਂ’

ਵਾਸ਼ਿੰਗਟਨ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਸ਼ਮੀਰ ਮੁੱਦੇ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਖਤ ਜਵਾਬ ਦਿੱਤਾ ਹੈ। ਪੀ. ਐੱਮ. ਮੋਦੀ ਨੇ ਆਖਿਆ ਕਿ ਦੋਵੇਂ ਦੇਸ਼ ਗੱਲਬਾਤ ਨਾਲ ਮਸਲਾ ਹੱਲ ਕਰ ਸਕਦੇ ਹਨ। ਕਿਸੇ ਤੇਜੇ ਦੇਸ਼ ਦੀ ਵਿਚੋਲਗੀ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਅੱਤਵਾਦ ਦੇ ਮੁੱਦੇ ‘ਤੇ ਪਾਕਿਸਤਾਨ ਨੂੰ ਸਾਫ-ਸਾਫ ਜਵਾਬ ਦਿੱਤਾ ਹੈ। ਪਾਕਿਸਤਾਨ ਪ੍ਰਾਯੋਜਿਤ ਅੱਤਵਾਦ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹਿਮ ਟਿੱਪਣੀ ਕਰਦੇ ਹੋਏ ਆਖਿਆ ਕਿ ਪੀ. ਐੱਮ. ਮੋਦੀ ਇਸ ਨਾਲ ਨਜਿੱਠਣਗੇ। ਪਾਕਿ ਪੀ. ਐੱਮ. ਇਮਰਾਨ ਖਾਨ ਵੱਲੋਂ ਆਈ. ਐੱਸ. ਆਈ. ਵੱਲੋਂ ਅੱਤਵਾਦੀਆਂ ਦੀ ਟ੍ਰੇਨਿੰਗ ਕਰਾਏ ਜਾਣ ਨੂੰ ਸਵੀਕਾਰ ਕਰਨ ਦੇ ਸਵਾਲ ‘ਤੇ ਟਰੰਪ ਨੇ ਆਖਿਆ ਕਿ ਪੀ. ਐੱਮ. ਨਰਿੰਦਰ ਮੋਦੀ ਇਸ ਨੂੰ ਦੇਖਣਗੇ। ਡੋਨਾਲਡ ਟਰੰਪ ਨੇ ਆਖਿਆ ਹੈ ਕਿ ਅਸੀਂ ਦੋਵੇਂ ਦੇਸ਼ ਅੱਤਵਾਦ ਨਾਲ ਮਿਲ ਕੇ ਅੱਤਵਾਦ ਨਾਲ ਨਜਿਠਾਂਗੇ। ਟਰੰਪ ਨੇ ਆਖਿਆ ਕਿ ਇਸਲਾਮਕ ਅੱਤਵਾਦ ਦੀ ਸਮੱਸਿਆ ਨੂੰ ਅਸੀਂ ਮਿਲ ਕੇ ਹੱਲ ਕਰਾਂਗੇ। ਅੱਤਵਾਦ ‘ਤੇ ਮੋਦੀ ਨਾਲ ਖੁਲ੍ਹੇ ਦਿਲ ਨਾਲ ਗੱਲਬਾਤ ਹੋਈ ਹੈ। ਇਸ ਦਾ ਸਾਫ ਸੰਕੇਤ ਸੀ ਕਿ ਪਾਕਿਸਤਾਨ ਪ੍ਰਾਯੋਜਿਤ ਅੱਤਵਾਦ ਖਿਲਾਫ ਐਕਸ਼ਨ ਲਈ ਅਮਰੀਕਾ ਵੱਲੋਂ ਫ੍ਰੀ ਹੈਂਡ ਹੈ। ਪੀ. ਐੱਮ. ਦੀ ਜਮ੍ਹ ਕੇ ਤਰੀਫ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਨੇ ਆਖਿਆ ਕਿ ਉਹ ਭਾਰਤ ‘ਚ ਰਾਕਸਟਾਰ ਐਲਵਿਸ ਪ੍ਰੇਸਲੀ ਦੀ ਤਰ੍ਹਾਂ ਮਸ਼ਹੂਰ ਹਨ। ਐਲਵਿਸ ਪ੍ਰੇਸਲੀ ਅਮਰੀਕੀ ਸਿੰਗਰ ਅਤੇ ਐਕਟਰ ਸੀ। ਇਹੀਂ ਨਹੀਂ ਹਿਊਸਟਨ ‘ਚ ਅੱਤਵਾਦ ਨੂੰ ਲੈ ਕੇ ਪੀ. ਐੱਮ. ਨਰਿੰਦਰ ਮੋਦੀ ਵੱਲੋਂ ਦਿੱਤੇ ਗਏ ਭਾਸ਼ਣ ਦਾ ਜ਼ਿਕਰ ਕਰਦੇ ਹੋਏ ਟਰੰਪ ਨੇ ਆਖਿਆ ਕਿ ਉਨ੍ਹਾਂ ਨੇ ਸਖਤ ਅਤੇ ਸਪੱਸ਼ਟ ਸੰਦੇਸ਼ ਦਿੱਤਾ ਸੀ। ਟਰੰਪ ਨੇ ਪੀ. ਐੱਮ. ਮੋਜੀ ਦੇ ਨਾਲ ਆਪਣੀ ਕੈਮਿਸਟ੍ਰੀ ਨੂੰ ਲੈ ਕੇ ਆਖਿਆ ਕਿ ਮੈਂ ਉਨ੍ਹਾਂ ਨੂੰ ਬਹੁਤ ਪਸੰਦ ਕਰਦਾ ਹਾਂ। ਮੈਂ ਭਾਰਤ ਅਤੇ ਤੁਹਾਡੇ ਪ੍ਰਧਾਨ ਮੰਤਰੀ ਨੂੰ ਬਹੁਤ ਪਸੰਦ ਕਰਦਾ ਹਾਂ। ਉਨ੍ਹਾਂ ਨੇ ਆਖਿਆ ਕਿ ਉਹ ਰਾਕਸਟਾਰ ਐਲਵਿਸ ਦੀ ਤਰ੍ਹਾਂ ਮਸ਼ਹੂਰ ਹਨ। ਪੀ. ਐੱਮ. ਮੋਦੀ ਨੇ ਨੇ ਆਖਿਆ ਕਿ ਟਰੰਪ ਸਿਰਫ ਮੇਰੇ ਨਹੀਂ ਬਲਕਿ ਭਾਰਤ ਦੇ ਵੀ ਚੰਗੇ ਦੋਸਤ ਹਨ। ਉਨ੍ਹਾਂ ਨੇ ਆਖਿਆ ਕਿ ਭਾਰਤ ਅਤੇ ਅਮਰੀਕਾ ਇਕੱਠੇ ਮਿਲ ਕੇ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਟਰੰਪ ਨੇ ਆਖਿਆ ਕਿ ਜਲਦ ਹੀ ਭਾਰਤ ਦੇ ਨਾਲ ਅਸੀਂ ਟ੍ਰੇਡ ਡੀਲ ਕਰਾਂਗੇ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

ਸਰੀ ਵਿਚ ‘ਹੁਣ’ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦਾ ਗਜ਼ਲ ਮੰਚ ਸਰੀ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ

ਸਰੀ, 13 ਜੂਨ (ਹਰਦਮ ਮਾਨ)-ਬੀਤੇ ਦਿਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਜਨਰਲ ਸਕੱਤਰ ਅਤੇ ਪੰਜਾਬੀ ਸਾਹਿਤ ਜਗਤ ਦੇ ਵੱਕਾਰੀ ਮੈਗਜ਼ੀਨ ‘ਹੁਣ’ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦੇ ਸਰੀ ਪਹੁੰਚਣ ‘ਤੇ ‘ਗਜ਼ਲ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.