ਜਲੰਧਰ (ਰਮਨ)-ਜਲੰਧਰ ਦੇ ਜੋਤੀ ਚੌਂਕ ਸਥਿਤ ਮਾਈ ਪਿੱਜ਼ਾ ਸ਼ਾਪ ਦੇ ਬਾਹਰ ਗੋਲੀ ਚੱਲਣ ਦੀ ਸੂਚਨਾ ਪ੍ਰਾਪਤ ਹੋਈ ਹੈ। ਗੋਲੀ ਚੱਲਣ ਦੀ ਘਟਨਾ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਪੁਲਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਇਕ ਨੌਜਵਾਨ ਮਾਈ ਪਿੱਜ਼ਾ ਸ਼ਾਪ ਦੇ ਬਾਹਰ ਕਾਫੀ ਦੇਰ ਬੈਠਾ ਰਿਹਾ, ਫਿਰ ਇਕ ਦਮ ਹੀ ਅਚਾਨਕ ਉਸ ਨੇ ਮਾਈ ਪਿੱਜ਼ਾ ਸ਼ਾਪ ਵੱਲ ਨੂੰ ਗੋਲੀ ਚੱਲਾ ਦਿੱਤੀ। ਗੋਲੀ ਚਲਾਉਣ ਤੋਂ ਬਾਅਦ ਨੌਜਵਾਨ ਮੌਕੇ ਤੋਂ ਪੈਦਲ ਹੀ ਫਰਾਰ ਹੋ ਗਿਆ। ਗੋਲੀ ਪਿੱਜ਼ਾ ਸ਼ਾਪ ਦੇ ਬਾਹਰ ਲੱਗੇ ਸ਼ਿਸ਼ੇ ‘ਚ ਜਾ ਲੱਗੀ। ਜ਼ਿਕਰਯੋਗ ਹੈ ਕਿ ਜੋਤੀ ਚੌਂਕ ਸ਼ਹਿਰ ਦਾ ਬਹੁਤ ਹੀ ਭੀੜ ਭਾੜ ਵਾਲਾ ਇਲਾਕਾ ਹੈ, ਜਿਥੇ ਅਜਿਹੀ ਵਾਰਦਾਤ ਹੋਣ ਨਾਲ ਲੋਕਾਂ ‘ਚ ਦਹਿਸ਼ਤ ਪਾਈ ਜਾ ਰਹੀ ਹੈ।
10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਦੀ ਉਸਾਰੀ ਵੱਲ ਵੱਡਾ ਕਦਮ:
ਸਾਈਟ ‘ਤੇ ਮੌਜੂਦ ਪੁਰਾਣੀ ਇਮਾਰਤ ਨੂੰ ਢਾਹੁਣ ਦਾ ਕੰਮ ਸ਼ੁਰੂ ਸਰੀ, ਬੀ.ਸੀ. – 10,000 ਸੀਟਾਂ ਵਾਲੇ ਪ੍ਰਸਤਾਵਿਤ ਸਿਟੀ ਸੈਂਟਰ ਐਰੀਨਾ ਵਾਲੀ ਜਗ੍ਹਾ ’ਤੇ ਢੋਆ-ਢੁਆਈ ਦਾ ਕੰਮ ਸ਼ੁਰੂ ਹੋ ਗਿਆ ਹੈ।

