Ad-Time-For-Vacation.png

21 ਸਾਲਾ ਮਯੰਕ ਪ੍ਰਤਾਪ ਸਿੰਘ ਹੋਣਗੇ ਭਾਰਤ ਦੇ ਸਭ ਤੋਂ ਛੋਟੀ ਉਮਰ ਦੇ ਜੱਜ

ਜੈਪੁਰ- ਰਾਜਸਥਾਨ ਦੇ 21 ਸਾਲਾ ਮਯੰਕ ਪ੍ਰਤਾਪ ਸਿੰਘ ਦੇਸ਼ ਦੇ ਸਭ ਤੋਂ ਛੋਟੀ ਉਮਰ ਦੇ ਜੱਜ ਬਣਨ ਵਾਲੇ ਹਨ। ਉਹ ਰਾਜਸਥਾਨ ਨਿਆਇਕ ਸੇਵਾ ਭਰਤੀ ਪ੍ਰੀਖਿਆ (RJS) –2018 ’ਚ ਅੱਵਲ ਆਏ ਹਨ। ਇਸ ਉਪਲਬਧੀ ਨਾਲ ਉਨ੍ਹਾਂ 23 ਸਾਲਾਂ ਦੀ ਉਮਰ ’ਚ ਸਭ ਤੋਂ ਛੋਟੀ ਉਮਰ ਦੇ ਜੱਜ ਹੋਣ ਦਾ ਪਹਿਲਾ ਰਿਕਾਰਡ ਤੋੜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਵਰ੍ਹੇ ਹੀ RJS ’ਚ ਉਮੀਦਵਾਰ ਦੀ ਘੱਟੋ–ਘੱਟ ਉਮਰ 23 ਸਾਲਾਂ ਤੋਂ ਘਟਾ ਕੇ 21 ਸਾਲ ਕੀਤੀ ਗਈ ਸੀ। ਮਯੰਕ ਜੈਪੁਰ ’ਚ ਰਹਿੰਦੇ ਹਨ ਤੇ ਉਨ੍ਹਾਂ ਦੇ ਮਾਤਾ–ਪਿਤਾ ਦੋਵੇਂ ਸਰਕਾਰੀ ਸਕੂਲਾਂ ’ਚ ਅਧਿਆਪਕ ਹਨ ਤੇ ਵੱਡੀ ਭੈਣ ਇੰਜੀਨੀਅਰ ਹੈ।

Rajasthan University

Mayank Partap SinghMayank Partap Singh

ਮਯੰਕ ਨੇ ਆਪਣੀ ਗ੍ਰੈਜੂਏਸ਼ਨ ਦੀ ਆਖ਼ਰੀ ਪ੍ਰੀਖਿਆ ਦੇ ਸਿਰਫ਼ ਦੋ ਮਹੀਨਿਆਂ ਅੰਦਰ ਹੀ RJS ਦਾ ਪੇਪਰ ਦੇ ਕੇ ਪ੍ਰੀਖਿਆ ਪਾਸ ਕਰ ਲਈ। 9 ਨਵੰਬਰ ਨੂੰ ਉਨ੍ਹਾਂ ਦਾ ਇੰਟਰਵਿਊ ਹੋਇਆ, ਜਿਸ ਵਿਚ ਸਬਰੀਮਾਲਾ ਨਾਲ ਜੁੜੇ ਪ੍ਰਸ਼ਨ ਪੁੱਛੇ ਗਏ। ਮਯੰਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਸਫ਼ਲਤਾ ਪ੍ਰਤੀ ਪੂਰਾ ਭਰੋਸਾ ਸੀ ਪਰ ਇਹ ਉਨ੍ਹਾਂ ਸੁਫ਼ਨੇ ’ਚ ਵੀ ਨਹੀਂ ਸੋਚਿਆ ਸੀ ਕਿ ਉਹ ਪਹਿਲਾ ਰੈਂਕ ਲਿਆ ਕੇ ਰਿਕਾਰਡ ਕਾਇਮ ਕਰ ਦੇਣਗੇ। ਉਨ੍ਹਾਂ ਕਿਹਾ ਕਿ ਉਹ ਈਮਾਨਦਾਰੀ ਨਾਲ ਨਿਆਇਕ ਸੇਵਾ ਦੇਣਗੇ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.