ਸੀਨੀਅਰ ਸਟਾਫ਼ ਰਿਪੋਰਟਰ, ਜਲੰਧਰ : ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ‘ਚ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ 10 ਲੋਕ ਸਭਾ ਦੇ ਦੋ-ਦੋ ਇੰਚਾਰਜ ਨਿਯੁਕਤ ਕੀਤੇ ਗਏ ਹਨ। ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਅੱਜ ਜਲੰਧਰ ਦੇ ਸਾਹਿਬ ਕਾਂਸ਼ੀ ਰਾਮ ਭਵਨ ‘ਚ ਸੂਬਾ ਪੱਧਰੀ ਮੀਟਿੰਗ ਕੀਤੀ, ਜਿਸ ‘ਚ ਸੂਬਾ ਜਨਰਲ ਸਕੱਤਰ, ਸੂਬਾ ਸਕੱਤਰ, ਸੂਬਾ ਕਮੇਟੀ ਮੈਂਬਰ, ਜ਼ਿਲ੍ਹਾ ਇੰਚਾਰਜ, ਜ਼ਿਲ੍ਹਾ ਪ੍ਰਧਾਨ ਤੇ ਵਿਧਾਨ ਸਭਾ ਪੱਧਰੀ ਆਗੂ ਹਾਜ਼ਰ ਹੋਏ। ਮੁੱਖ ਮਹਿਮਾਨ ਵਜੋਂ ਸੂਬਾ ਇੰਚਾਰਜ ਵਿਧਾਇਕ ਡਾ. ਨਛੱਤਰ ਪਾਲ ਹਾਜ਼ਰ ਰਹੇ। ਜ਼ਮੀਨੀ ਪੱਧਰ ‘ਤੇ ਸੰਗਠਨ ਨੂੰ ਮਜ਼ਬੂਤ ਕਰਨ ਹਿਤ ਪੰਜਾਬ ਦੀਆਂ 10 ਲੋਕ ਸਭਾ ਦੇ ਇੰਚਾਰਜ ਨਿਯੁਕਤ ਕੀਤੇ ਗਏ, ਜਿਸ ‘ਚ ਲੋਕ ਸਭਾ ਸ੍ਰੀ ਆਨੰਦਪੁਰ ਸਾਹਿਬ ਦੇ ਇੰਚਾਰਜ ਵਿਧਾਇਕ ਡਾ. ਨਛੱਤਰ ਸਿੰਘ, ਅਜੀਤ ਸਿੰਘ ਭੈਣੀ ਤੇ ਰਾਜਾ ਰਾਜਿੰਦਰ ਸਿੰਘ ਨਨਹੇੜੀਆਂ ਨੂੰ, ਜਲੰਧਰ ਲੋਕ ਸਭਾ ਦੇ ਇੰਚਾਰਜ ਗੁਰਮੇਲ ਚੁੰਬਰ ਤੇ ਐਡਵੋਕੇਟ ਬਲਵਿੰਦਰ ਕੁਮਾਰ ਨੂੰ, ਹੁਸ਼ਿਆਰਪੁਰ ਲੋਕ ਸਭਾ ਦੇ ਇੰਚਾਰਜ ਗੁਰਲਾਲ ਸੈਲਾ ਤੇ ਚੌਧਰੀ ਗੁਰਨਾਮ ਸਿੰਘ ਨੂੰ, ਖਡੂਰ ਸਾਹਿਬ ਲੋਕ ਸਭਾ ਦੇ ਇੰਚਾਰਜ ਤਰਸੇਮ ਥਾਪਰ ਤੇ ਕੁਲਵਿੰਦਰ ਸਿੰਘ ਸਹੋਤਾ ਨੂੰ ਨਿਯੁਕਤ ਕੀਤਾ। ਫਿਰੋਜ਼ਪੁਰ ਲੋਕ ਸਭਾ ਦੇ ਇੰਚਾਰਜ ਓਮ ਪ੍ਰਕਾਸ਼ ਸਰੋਆ ਤੇ ਸੁਖਦੇਵ ਸਿੰਘ ਸ਼ੀਰਾ ਨੂੰ ਕੀਤਾ। ਫਰੀਦਕੋਟ ਲੋਕ ਸਭਾ ਦੇ ਇੰਚਾਰਜ ਗੁਰਬਖਸ਼ ਸਿੰਘ ਚੌਹਾਨ ਤੇ ਸੰਤ ਰਾਮ ਮੱਲੀਆਂ ਨੂੰ ਕੀਤਾ। ਬਠਿੰਡਾ ਲੋਕ ਸਭਾ ਦੇ ਇੰਚਾਰਜ ਕੁਲਦੀਪ ਸਿੰਘ ਸਰਦੂਲਗੜ੍ਹ ਤੇ ਮੀਨਾ ਰਾਣੀ ਨੂੰ ਕੀਤਾ। ਸੰਗਰੂਰ ਲੋਕ ਸਭਾ ਦੇ ਇੰਚਾਰਜ ਚਮਕੌਰ ਸਿੰਘ ਵੀਰ ਤੇ ਡਾ. ਮੱਖਣ ਸਿੰਘ ਨੂੰ ਕੀਤਾ। ਪਟਿਆਲਾ ਲੋਕ ਸਭਾ ਦੇ ਇੰਚਾਰਜ ਬਲਦੇਵ ਸਿੰਘ ਮਹਿਰਾ ਤੇ ਜਗਜੀਤ ਸਿੰਘ ਛਰਬੜ ਨੂੰ ਕੀਤਾ। ਫ਼ਤਹਿਗੜ੍ਹ ਸਾਹਿਬ ਲੋਕ ਸਭਾ ਦੇ ਇੰਚਾਰਜ ਕੁਲਵੰਤ ਸਿੰਘ ਮਹਤੋ ਤੇ ਡਾ. ਜਸਪ੍ਰਰੀਤ ਸਿੰਘ ਬੀਜਾ ਨੂੰ ਕੀਤਾ। ਸੰਗਠਨ ਦੀ ਮਜ਼ਬੂਤੀ ਲਈ ਲੋਕ ਸਭਾ ਗੁਰਦਾਸਪੁਰ ਤੇ ਅੰਮਿ੍ਤਸਰ ਵਿਖੇ ਕੋਆਰਡੀਨੇਟਰ ਗੁਰਨਾਮ ਚੌਧਰੀ ਹੋਣਗੇ। ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕੇਡਰ ਦੇ ਅਧਾਰ ‘ਤੇ ਪਿੰਡ-ਪਿੰਡ ਸੰਗਠਨ ਦੀ ਮਜ਼ਬੂਤੀ ਪਹਿਲਾ ਪੋ੍ਗਰਾਮ ਹੈ, ਜਿਸ ਲਈ ਪੰਜਾਬ ਨੂੰ 2300 ਸੈਕਟਰਾਂ ‘ਚ ਵੰਡਕੇ ਕੰਮ ਚਲ ਰਿਹਾ ਹੈ। ਜਿਸ ਦਾ ਪਹਿਲਾ ਪੜਾਅ 9 ਅਕਤੂਬਰ ਨੂੰ ਪੂਰਾ ਹੋਵੇਗਾ ਜੋ ਕਿ ਪਿਛਲੇ ਦੋ ਮਹੀਨੇ ਤੋਂ ਚੱਲ ਰਿਹਾ ਹੈ। ਗੜ੍ਹੀ ਨੇ ਕਿਹਾ ਕਿ 9 ਅਕਤੂਬਰ ਨੂੰ ਸਾਹਿਬ ਕਾਂਸ਼ੀ ਰਾਮ ਜੀ ਦੇ ਪ੍ਰਰੀਨਿਰਵਾਣ ਮੌਕੇ ਸੰਵਿਧਾਨ ਬਚਾਓ ਵਿਸ਼ਾਲ ਮਹਾਰੈਲੀ ਹੋਸ਼ਿਆਰਪੁਰ ਵਿਖੇ ਕੀਤੀ ਜਾਵੇਗੀ, ਜਿਸ ‘ਚ ਕੇਂਦਰੀ ਲੀਡਰਸ਼ਪਿ ਵਿਸੇਸ਼ ਰੂਪ ‘ਚ ਪੁੱਜੇਗੀ। ਵਿਧਾਇਕ ਡਾ. ਨਛੱਤਰ ਪਾਲ ਨੇ ਕਿਹਾ ਕਿ ਅੱਜ ਭਾਜਪਾ ਦੇਸ਼ ‘ਚ ਸੰਵਿਧਾਨ ਨੂੰ ਬਦਲਣ ਲਈ ਤਰਾਂ੍ਹ ਤਰਾਂ੍ਹ ਦੀਆਂ ਗੋਂਦਾਂ ਗੁੰਦ ਰਹੀ ਹੈ। ਜਿਸ ਖ਼ਲਿਾਫ਼ ਬਹੁਜਨ ਸਮਾਜ ਦਾ ਵਿਸ਼ਾਲ ਸਕਤੀ ਪ੍ਰਦਰਸ਼ਨ ਹੋਵੇਗਾ, ਜਿਸ ‘ਚ ਮੁੱਖ ਤੌਰ ‘ਤੇ ਦੋਆਬੇ ਦੀਆ ਤਿੰਨ ਲੋਕ ਸਭਾ ਨੂੰ ਕੇਂਦਰਿਤ ਕੀਤਾ ਜਾਵੇਗਾ।