Skip to content
Thursday, October 29, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਹੁਣ ਭਾਜਪਾ ਵਾਲੇ ਵਿਰੋਧੀ ਮੁੱਖ ਮੰਤਰੀਆਂ ਦੇ ਸਿਰ ਵੱਢਣ ਦਾ ਰੱਖਣ ਲੱਗੇ ਇਨਾਮ

By Admin Published 2 min read

ਮਮਤਾ ਬੈਨਰਜ਼ੀ ਦਾ ਸਿਰ ਵੱਢਣ ਵਾਲੇ ਨੂੰ 11 ਲੱਖ ਇਨਾਮ

ਅਲੀਗੜ (ਏਜੰਸੀਆਂ) ਪੱਛਮੀ ਬੰਗਾਲ ‘ਚ ਭਾਜਪਾ ਦੇ ਇਕ ਨੇਤਾ ਵੱਲੋਂ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਸਿਰ ‘ਤੇ 11 ਲੱਖ ਰੁਪਏ ਦਾ ਇਨਾਮ ਘੋਸ਼ਿਤ ਕਰਨ ਦਾ ਮਾਮਲਾ ਬੁੱਧਵਾਰ ਨੂੰ ਸੰਸਦ ‘ਚ ਗੂੰਜਿਆ। ਸਰਕਾਰ ਨੇ ਕਿਹਾ ਕਿ ਉਹ ਇਸ ਤਰਾਂ ਦੇ ਬਿਆਨ ਦੀ ਨਿਖੇਧੀ ਕਰਦੀ ਹੈ। ਉਥੇ ਹੀ ਅਲੀਗੜ ਦੇ ਐਸਐਸਪੀ ਰਾਜੇਸ਼ ਕੁਮਾਰ ਪਾਂਡੇ ਨੇ ਦੱਸਿਆ ਕਿ ਮਮਤਾ ਦੇ ਸਿਰ ‘ਤੇ ਇਨਾਮ ਰੱਖਣ ਦੇ ਮੁਲਜ਼ਮ ਭਾਜਪਾ ਯੁਵਾ ਮੋਰਚਾ ਦੇ ਨੇਤਾ ਵਿਰੁੱਧ ਤ੍ਰਿਣਮੂਲ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰਜ ਲਿਆ ਗਿਆ ਹੈ।

ਲੋਕ ਸਭਾ ‘ਚ ਸਵੇਰੇ ਸਦਨ ਦੀ ਬੈਠਕ ਸ਼ੁਰੂ ਹੋਣ ‘ਤੇ ਤ੍ਰਿਣਮੂਲ ਕਾਂਗਰਸ ਦੇ ਸੌਗਤ ਰਾਏ ਨੇ ਇਹ ਮਾਮਲਾ ਚੁੱਕਿਆ। ਰਾਏ ਨੇ ਕਿਹਾ ਕਿ ਬੀਰਭੂਮ ਜ਼ਿਲੇ ‘ਚ ਭਾਜਪਾ ਕਾਰਜਕਰਤਾਵਾਂ ‘ਤੇ ਪੁਲਿਸ ਨੇ ਲਾਠੀਚਾਰਜ ਕੀਤੀ ਸੀ ਜਿਸ ਮਗਰੋਂ ਭਾਜਪਾ ਦੇ ਇਕ ਨੇਤਾ ਨੇ ਕਿਹਾ ਕਿ ਜਿਹੜਾ ਵੀ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਸਿਰ ਵੱਢ ਕੇ ਲਿਆਵੇਗਾ ਉਸ ਨੂੰ 11 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਸੌਗਤ ਰਾਏ ਨੇ ਇਸ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇਕ ਚੁਣੇ ਹੋਏ ਮੁੱਖ ਮੰਤਰੀ ਵਿਰੁੱਧ ਇਸ ਤਰਾਂ ਦਾ ਬਿਆਨ ਦੇਣਾ ਬੇਹੱਦ ਅਣਉਚਿਤ ਹੈ ਜਿਹੜੀ ਸਾਬਕਾ ਕੇਂਦਰੀ ਮੰਤਰੀ ਵੀ ਰਹੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp