ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਸੱਤਿਆ ਭਾਰਤੀ ਸਕੂਲ ਸਿਰਥਲਾ ਵਿਖੇ ਸਕੂਲ ਮੁਖੀ ਪਰਮਜੀਤ ਕੌਰ ਦੀ ਅਗਵਾਈ ਹੇਠ ਸਕੂਲ ਪੱਧਰੀ ਖੇਡ ਮੇਲਾ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ। ਖੇਡ ਮੇਲੇ ‘ਚ ਵਿਦਿਆਰਥੀਆਂ ਨੇ ਇਨਡੋਰ ਤੇ ਆਊਟਡੋਰ ਖੇਡਾਂ ‘ਚ ਭਾਗ ਲਿਆ, ਜਿਸ ‘ਚ ਦੌੜਾਂ, ਕਬੱਡੀ, ਖੋ ਖੋ, ਰੱਸਾਕਸ਼ੀ ਤੇ ਛੋਟੇ ਬੱਚਿਆਂ ਦੀਆਂ ਦੌੜਾਂ, ਸਪੂਨ ਰੇਸ ਵਰਗੇ ਛੋਟੇ ਮੁਕਾਬਲੇ ਤੇ ਇਨਡੋਰ ਖੇਡਾਂ ਲੁੱਡੋ, ਚੈੱਸ ਆਦਿ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਕਮਿਊਨਿਟੀ ਮੈਂਬਰਾਂ ਵੱਲੋਂ ਡਸਟਬਿਨ ਡੈਕੋਰੇਸ਼ਨ ‘ਚ ਹਿੱਸਾ ਲਿਆ ਗਿਆ। ਖੇਡਾਂ ‘ਚ ਜੇਤੂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਪੁੱਜੇ ਪੁਲਿਸ ਚੌਕੀ ਰੌਣੀ ਦੇ ਇੰਚਾਰਜ ਪਰਮਿੰਦਰ ਸਿੰਘ, ਮੁਨਸ਼ੀ ਪਰਮਜੀਤ ਸਿੰਘ ਪੰਮੀ, ਕਮਿਊਨਿਟੀ ਮੈਂਬਰ ਤੇ ਸਕੂਲ ਸਟਾਫ ਵੱਲੋਂ ਇਨਾਮ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਪੁਲਿਸ ਚੌਂਕੀ ਰੌਣੀ ਦੇ ਇੰਚਾਰਜ ਪਰਮਿੰਦਰ ਸਿੰਘ, ਮੁਨਸ਼ੀ ਪਰਮਜੀਤ ਸਿੰਘ ਪੰਮੀ, ਸਕੂਲ ਮੁਖੀ ਪਰਮਜੀਤ ਕੌਰ, ਹਰਪ੍ਰਰੀਤ ਕੌਰ, ਰਾਜਦੀਪ ਕੌਰ, ਲਵਪ੍ਰਰੀਤ ਮਾਨ, ਕੁਲਵਿੰਦਰ ਕੌਰ, ਜਸਪ੍ਰਰੀਤ ਕੌਰ ਆਦਿ ਹਾਜ਼ਰ ਸਨ।


