Skip to content
Saturday, October 17, 2026 14°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਸਿੱਖ ਸ਼ਰਧਾਲੂਆਂ ਲਈ ਬੁਰੀ ਖ਼ਬਰ ! ਹੁਣ ਨਹੀਂ ਹੋ ਪਾਣਗੇ ਕਰਤਾਰਪੁਰ ਸਾਹਿਬ ਦੇ ਦਰਸ਼ਨ!

By Admin Published 2 min read
ਚੰਡੀਗੜ੍ਹ : ਪਾਕਿਸਤਾਨ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਲਈ ਡੇਰਾ ਬਾਬਾ ਨਾਨਕ ਕੌਮਾਂਤਰੀ ਸਰਹੱਦ ‘ਤੇ ਲਗਾਈ ਗਈ ਦੂਰਬੀਨ ਹਟਾ ਦਿੱਤੀ ਗਈ ਹੈ। ਅਜਿਹਾ ਹੋਣ ਨਾਲ ਦੂਰਬੀਨ ਤੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਆਉਣ ਵਾਲੇ ਸ਼ਰਧਾਲੂਆਂ ‘ਚ ਭਾਰੀ ਗੁੱਸਾ ਅਤੇ ਨਾਰਾਜ਼ਗੀ ਹੈ। ਸਖਤ ਸ਼ਰਤਾਂ ਕਾਰਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਪਾਕਿਸਤਾਨ ਜਾਣ ‘ਚ ਅਸਮਰੱਥ ਸ਼ਰਧਾਲੂ ਹੁਣ ਦੂਰਬੀਨ ਨਾਲ ਵੀ ਦਰਸ਼ਨ ਕਰਨ ਦੀ ਸਹੂਲਤ ਤੋਂ ਵਾਂਝੇ ਰਹਿ ਜਾਣਗੇ।

file photofile photo

Advertisement

ਪਿਛਲੇ ਕਈ ਦਿਨਾਂ ਤੋਂ ਸ਼ਰਧਾਲੂ ਦੂਰਬੀਨ ਤੋਂ ਦਰਸ਼ਨ ਨਾ ਕਰ ਪਾਉਣ ਕਾਰਨ ਨਿਰਾਸ਼ ਹੋ ਕੇ ਵਾਪਸ ਪਰਤ ਰਹੇ ਹਨ। ਸ਼ਰਧਾਲੂਆਂ ਮੁਤਾਬਕ ਉਹ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੀ ਦੂਰਬੀਨ ਦੇ ਦਰਸ਼ਨ ਕਰ ਕੇ ਆਪਣੀ ਧਾਰਮਿਕ ਇੱਛਾ ਨੂੰ ਪੂਰਾ ਕਰਦੇ ਸਨ ਪਰ ਹੁਣ ਅਧਿਕਾਰੀਆਂ ਨੇ ਦੂਰਬੀਨ ਹਟਾ ਦਿੱਤੀ ਹੈ।

file photofile photo

ਦੱਸ ਦਈਏ ਕਿ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੋਂ ਲਗਭਗ ਸਾਢੇ 4 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਕਰਵਾਉਣ ਦੀ ਪਰੰਪਰਾ ਸ਼ੁਰੂ ਕੀਤੀ ਗਈ ਸੀ। ਇਸ ਦੇ ਲਈ ਦੂਰਬੀਨ ਸਥਾਪਤ ਕੀਤੀ ਗਈ ਸੀ, ਜਿਸ ਦਾ ਉਦਘਾਟਨ ਬਾਬਾ ਸੁਖਦੀਪ ਸਿੰਘ ਨੇ 6 ਮਈ 2008 ਨੂੰ ਕੀਤਾ ਸੀ।

file photofile photo

ਕੌਮਾਂਤਰੀ ਸਰਹੱਦ ‘ਤੇ ਸਥਾਪਤ ਦੂਰਬੀਨ ਤੋਂ ਦਰਸ਼ਨ ਕਰਵਾਉਣ ਦਾ ਪ੍ਰਬੰਧ ਸੀਮਾ ਸੁਰੱਖਿਆ ਫੌਜ ਵਲੋਂ ਕੀਤਾ ਜਾਂਦਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਲੋਕਾਂ ਲਈ ਕਰਤਾਰਪੁਰ ਲਾਂਘਾ ਖੋਲ੍ਹਿਆ ਹੈ, ਜੋ 20 ਡਾਲਰ ਦੀ ਫੀਸ ਦੇਣ ‘ਚ ਸਮਰੱਥ ਹਨ। ਪਰ ਜਿਹੜੇ ਲੋਕ ਫੀਸ ਨਹੀਂ ਦੇ ਸਕਦੇ, ਉਹ ਕੀ ਕਰਨ। ਦੂਰਬੀਨ ਹਟਾ ਕੇ ਉਨ੍ਹਾਂ ਨੂੰ ਦਰਸ਼ਨ ਕਰਨ ਤੋਂ ਵਾਂਝੇ ਕਰ ਦਿੱਤਾ ਗਿਆ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp