ਕੁਲਵਿੰਦਰ ਸਿੰਘ ਰਾਏ, ਖੰਨਾ : ਸਮਾਜਸੇਵੀ ਸੰਸਥਾ ਫਰੈਂਡਜ਼ ਕਲੱਬ ਖੰਨਾ ਦੀ ਮੀਟਿੰਗ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਹੋਈ, ਜਿਸ ‘ਚ ਕੇਂਦਰ ਸਰਕਾਰ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਬਾਲ ਦਿਵਸ ਤੇ ਸੂਬਾ ਸਰਕਾਰ ਵੱਲੋਂ ਛੁੱਟੀ ਦਾ ਐਲਾਨ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ।

ਇਸ ਮੌਕੇ ਚੇਅਰਮੈਨ ਰਾਜੇਸ਼ ਜੈਨ ਤੇ ਸਕੱਤਰ ਰਾਕੇਸ਼ ਮਿੱਤਲ ਨੇ ਸੂਬਾ ਸਰਕਾਰ ਤੋਂ ਇਸ ਦਿਨ ਸ਼ਰਾਬ ਦੀ ਵਿਕਰੀ ‘ਤੇ ਪੂਰਨ ਤੌਰ ‘ਤੇ ਬੰਦ ਕਰਨ ਦੀ ਅਪੀਲ ਕੀਤੀ। ਇਸ ਮੌਕੇ ਅਸ਼ਵਨੀ ਸ਼ਰਮਾ, ਰਾਜੇਸ਼ ਜੈਨ, ਰਾਕੇਸ਼ ਮਿੱਤਲ, ਹਰੀਸ਼ ਬਾਂਸਲ, ਪ੍ਰਦੀਪ ਭਾਰਦਵਾਜ, ਸੁਰਿੰਦਰ ਸਿੰਘ, ਗੁਰਦਾਸ ਸਿੰਘ, ਵਿਨੋਦ ਭਾਰਦਵਾਜ, ਦੀਪਕ ਭਾਂਬਰੀ, ਹੇਮੰਤ ਸੂਦ, ਅਜੈ ਕੁਮਾਰ, ਲੱਕੀ ਵਰਮਾ, ਸੋਮਨਾਥ ਲੁਟਾਵਾ ਆਦਿ ਹਾਜ਼ਰ ਸਨ।