ਅਸਮਾਨ ‘ਚ ਜਮ੍ਹਾ ਹੋਈ ਧੂੜ-ਧੂੰਏਂ ਦੀ ਪਰਤ
ਸਮੋਗ ਨਾਲ ਫਿਲਹਾਲ ਲੋਕਾਂ ਨੂੰ ਧੂੰਏਂ ਤੋਂ ਰਾਹਤ ਮਿਲਣ ਵਾਲੀ ਨਹੀਂ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਇੰਚਾਰਜ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਇਸ ਸਮੇਂ ਹਵਾ ਦੀ ਸਪੀਡ 2 ਕਿਲੋਮੀਟਰ ਪ੍ਰਤੀ ਘੰਟਾ ਤੋਂ ਘੱਟ ਹੋਣ ਕਾਰਣ ਤਾਪਮਾਨ ਹੇਠਾਂ ਆ ਗਿਆ ਹੈ, ਜਿਸ ਕਾਰਣ ਧੂੰਏਂ ਅਤੇ ਧੂੜ ਦੀ ਇਕ ਪਰਤ ਅਸਮਾਨ ‘ਚ ਜਮ੍ਹਾ ਹੋ ਗਈ ਹੈ। ਸਮੋਗ ਦਾ ਪ੍ਰਭਾਵ ਇੰਨਾ ਜ਼ਬਰਦਸਤ ਹੈ ਕਿ ਇਹ ਧੁੱਪ ਨੂੰ ਧਰਤੀ ‘ਤੇ ਡਿੱਗਣ ਤੋਂ ਰੋਕ ਰਿਹਾ ਹੈ। ਇਸ ਸਮੇਂ ਰਾਤ ਦਾ ਤਾਪਮਾਨ 14 ਤੋਂ 16 ਡਿਗਰੀ ਸੈਲਸੀਅਸ, ਜਦਕਿ ਸਵੇਰੇ 29 ਤੋਂ 30 ਡਿਗਰੀ ਸੈਲਸੀਅਸ ਵਿਚਕਾਰ ਰਹਿਣ ਲੱਗਾ ਹੈ। ਮੌਸਮ ਵਿਗਿਆਨੀਆਂ ਨੇ ਦੱਸਿਆ ਕਿ 96 ਘੰਟਿਆਂ ਤੋਂ ਬਾਅਦ ਕਿਤੇ-ਕਿਤੇ ਹਲਕੀ ਬਾਰਸ਼ ਹੋ ਸਕਦੀ ਹੈ।