Seema Haider News : ਸੀਮਾ ਹੈਦਰ, ਜੋ ਬਾਰਡਰ ਪਾਰ ਕਰ ਕੇ ਨੋਇਡਾ ‘ਚ ਆਪਣੇ ਆਨਲਾਈਨ ਗੇਮਿੰਗ ਦੇ ਸ਼ੌਕ ਕਾਰਨ ਆਈ ਸੀ, ਹਰ ਰੋਜ਼ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਕਦੇ ਉਸ ਬਾਰੇ ਸਨਸਨੀਖੇਜ਼ ਦਾਅਵੇ ਕੀਤੇ ਜਾਂਦੇ ਹਨ ਤੇ ਕਦੇ ਉਹ ਖੁਦ ਮੀਡੀਆ ਨੂੰ ਇੰਟਰਵਿਊ ਦੇ ਕੇ ਸੁਰਖੀਆਂ ਬਟੋਰਦੀ ਹੈ। ਸੀਮਾ ਦੀ ਪ੍ਰੈਗਨੈਂਸੀ ਨੂੰ ਲੈ ਕੇ ਕਈ ਵਾਰ ਗੱਲਾਂ ਸਾਹਮਣੇ ਆ ਚੁੱਕੀਆਂ ਹਨ। ਨਵੇਂ ਸਾਲ ਦੇ ਪਹਿਲੇ ਹੀ ਦਿਨ ਮਾਂ ਬਣਨ ਦੇ ਮਾਮਲੇ ‘ਤੇ ਸੀਮਾ ਨੇ ਵੱਡੀ ਗੱਲ ਕਹੀ ਹੈ। ਸੀਮਾ ਹੈਦਰ ਨੇ ਇੱਕ ਇੰਟਰਵਿਊ ਵਿੱਚ 2024 ਵਿੱਚ ਛੋਟੇ ਮਹਿਮਾਨ ਦੇ ਆਉਣ ਦੀ ਜਾਣਕਾਰੀ ਦਿੱਤੀ ਹੈ।

ਇਨਖਬਰ ਆਫੀਸ਼ੀਅਲ ਦੇ ਇੰਟਰਵਿਊ ਮੁਤਾਬਕ ਸੀਮਾ ਹੈਦਰ ਸਾਲ 2024 ‘ਚ ਮਾਂ ਬਣਨ ਜਾ ਰਹੀ ਹੈ। ਸਚਿਨ ਤੇ ਉਨ੍ਹਾਂ ਦੇ ਪਰਿਵਾਰ ਸਾਹਮਣੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੀਮਾ ਨੇ ਗਰਭਵਤੀ ਹੋਣ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਸਚਿਨ ਦੇ ਪਿਤਾ ਨੇ ਵੀ ਸੀਮਾ ਹੈਦਰ ਦਾ ਹੱਥ ਦੇਖ ਕੇ ਦਾਅਵਾ ਕੀਤਾ ਹੈ ਕਿ ਇਹ ਲੜਕਾ ਹੋਵੇਗਾ। ਸੀਮਾ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਰਿਪੋਰਟਰ ਦਾ ਸਵਾਲ – “ਕੀ 2024 ਨਵੀਂਆਂ ਖੁਸ਼ੀਆਂ ਲੈ ਕੇ ਆ ਰਿਹਾ ਹੈ?” ਇਸ ‘ਤੇ ਸੀਮਾ ਨੇ ਜਵਾਬ ਦਿੱਤਾ ਕਿ ਇਹ ਬਿਲਕੁਲ ਨਵੀਆਂ ਖੁਸ਼ੀਆਂ ਲੈ ਕੇ ਆਵੇਗਾ। ਸੀਮਾ ਨੇ ਕਿਹਾ, “2023 ਵੀ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਇਆ, ਮੈਂ ਮੰਨਦੀ ਹਾਂ, ਥੋੜ੍ਹਾ ਬਹੁਤ ਦੁਖ ਹੋਇਆ।” ਸਚਿਨ ਦਾ ਜਨਮਦਿਨ ਵੀ ਨੇੜੇ ਆ ਰਿਹਾ ਹੈ। ਚੰਗਾ ਰਹੇਗਾ ਕਿ ਕਿਸੇ ਹੋਰ ਦਾ ਵੀ ਪੈਦਾ ਹੋ ਜਾਵੇ।”

ਡਲਿਵਰੀ ਦੀ ਸੰਭਾਵੀ ਤਰੀਕ ਬਾਰੇ ਪੁੱਛੇ ਜਾਣ ‘ਤੇ ਸੀਮਾ ਨੇ ਕੁਝ ਦੇਰ ਇੰਤਜ਼ਾਰ ਕਰਨ ਲਈ ਕਿਹਾ। ਇਸ ‘ਤੇ ਜਦੋਂ ਰਿਪੋਰਟਰ ਨੇ ਪੁੱਛਿਆ ਕਿ ਹੋਲੀ ਤੋਂ ਪਹਿਲਾਂ ਜਾਂ ਬਾਅਦ ‘ਚ? ਤਾਂ ਸੀਮਾ ਨੇ ਕਿਹਾ ਕਿ ਇਹ ਹੋਲੀ ਤੋਂ ਪਹਿਲਾਂ ਨਹੀਂ ਹੋ ਸਕਦਾ ਪਰ ਹਾਂ ਜਲਦ ਹੀ ਖੁਸ਼ਖਬਰੀ ਸੁਣਾਈ ਜਾਵੇਗੀ।

ਜ਼ਿਕਰਯੋਗ ਹੈ ਕਿ ਸੀਮਾ ਪਾਕਿਸਤਾਨ ਤੋਂ ਆਪਣੇ ਬੱਚਿਆਂ ਨੂੰ ਵੀ ਆਪਣੇ ਨਾਲ ਲੈ ਕੇ ਆਈ ਹੈ। ਸੀਮਾ ਦੇ ਚਾਰ ਬੱਚੇ ਹਨ, ਜਿਨ੍ਹਾਂ ਵਿਚ ਇਕ ਪੁੱਤਰ ਫਰਹਾਨ ਅਲੀ ਹੈ, ਹੁਣ ਉਸਦਾ ਨਾਂ ਬਦਲ ਕੇ ਰਾਜ ਰੱਖ ਦਿੱਤਾ ਗਿਆ ਹੈ। ਉਸ ਦੀ ਉਮਰ 8 ਸਾਲ ਹੈ। ਜਦੋਂਕਿ ਤਿੰਨ ਬੇਟੀਆਂ ਫਰਵਾ, (ਨਾਂ ਬਦਲ ਕੇ ਪ੍ਰਿਅੰਕਾ ਉਮਰ 6 ਸਾਲ), ਫਰੀਹਾ ਬਤੂਲ (ਨਾਂ ਬਦਲ ਕੇ ਮੁੰਨੀ ਉਮਰ 4 ਸਾਲ) ਅਤੇ ਫਰਹਾ ਬਤੂਲ ਦਾ ਨਾਂ ਬਦਲ ਕੇ ਪਰੀ ਰੱਖਿਆ ਗਿਆ।