ਰਵੀ, ਲੁਧਿਆਣਾ : ਪੰਜਾਬੀ ਜਾਗਰਣ ਵੱਲੋਂ ਸ਼ੁਰੂ ਕੀਤੀ ਮੁਹਿੰਮ ‘ਮਾਂ ਬੋਲੀ ਲਹਿਰ, ਪਿੰਡ ਪਿੰਡ, ਸ਼ਹਿਰ ਸ਼ਹਿਰ’ ਦੇ ਬੈਨਰ ਹੇਠ ਪ੍ਰਰੀਚ ਕਾਨਵੈਂਟ ਇੰਟਰਨੈਸ਼ਨਲ ਸਕੂਲ, ਗਿਆਸਪੁਰਾ ਵਿਖੇ ਵਿਦਿਆਰਥੀਆਂ ਨੇ ਸੋਹਣੀ ਲਿਖ ਕੇ ਜਿੱਥੇ ਬੋਲੀ ਪ੍ਰਤੀ ਆਪਣੇ ਪਿਆਰ, ਸਤਿਕਾਰ ਤੇ ਫ਼ਰਜ਼ ਨੂੰ ਪੂਰਾ ਕੀਤਾ, ਉੱਥੇ ਹੀ ਇਲਾਕਾ ਵਾਸੀਆਂ, ਮਾਪਿਆਂ ਤੇ ਸਕੂਲ ਦਾ ਨਾਂ ਵੀ ਰੌਸ਼ਨ ਕੀਤਾ ਹੈ।
ਇਸ ਮੌਕੇ ਡਾਇਰੈਕਟਰ ਸੁਖਵਿੰਦਰ ਸਿੰਘ ਰਾਣਾ ਨੇ ‘ਪੰਜਾਬੀ ਜਾਗਰਣ’ ਵੱਲੋਂ ਕੀਤੇ ਇਸ ਉਪਰਾਲੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਬੱਚਿਆਂ ਦੇ ਮਨਾਂ ‘ਚ ਪੰਜਾਬੀ ਮਾਂ ਬੋਲੀ ਪ੍ਰਤੀ ਪਿਆਰ ਦਾ ਨੀਹ ਪੱਥਰ ਹਮੇਸ਼ਾ ਲਈ ਪੱਕੇ ਤੌਰ ‘ਤੇ ਰੱਖਣ ਲਈ ਵਿੱਢੀ ਇਸ ਮੁਹਿੰਮ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਇਸ ਮੌਕੇ ਹੋਏ ਲੇਖ ਮੁਕਾਬਲਿਆਂ ‘ਚ ਨੌਵੀਂ ਜਮਾਤ ਦੀ ਚਾਂਦਨੀ ਪੁੱਤਰੀ ਮੋਹਨ ਲਾਲ ਨੇ ਪਹਿਲਾ, ਨੌਵੀਂ ਜਮਾਤ ਦੀ ਪਰੀ ਕੁਮਾਰੀ ਪੁੱਤਰੀ ਸੀਆਰਾਮ ਨੇ ਦੂਜਾ ਤੇ ਨੌਵੀਂ ਜਮਾਤ ਦੇ ਅਨੁਰਾਗ ਪੁੱਤਰ ਜਯੰਤ ਕੁਮਾਰ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਦੌਰਾਨ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਡਾਇਰੈਕਟਰ ਸੁਖਵਿੰਦਰ ਸਿੰਘ ਰਾਣਾ, ਪਿੰ੍ਸੀਪਲ ਗੀਤਾ ਰਾਣੀ, ਵਾਈਸ ਪਿੰ੍ਸੀਪਲ ਮਮਤਾ ਸ਼ਰਮਾ ਤੇ ਵਰਿੰਦਰ ਕੌਰ ਨੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਡਾਇਰੈਕਟਰ ਰਾਣਾ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਪੰਜਾਬੀ ਮਾਂ ਬੋਲੀ ਦਾ ਸਦਾ ਝੁਕ ਕੇ ਸਤਿਕਾਰ ਕਰਦੇ ਹਨ, ਜਿਸ ਦੇ ਨਤੀਜੇ ਵਜੋਂ ‘ਪੰਜਾਬੀ ਜਾਗਰਣ’ ਜਿਹੇ ਵੱਡੇ ਮੰਚ ਵੱਲੋਂ ਕਰਵਾਏ ਗਏ ਲੇਖ ਮੁਕਾਬਲਿਆਂ ‘ਚ ਉਹਨਾਂ ਦੇ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਮਾਪਿਆਂ ਤੇ ਅਧਿਆਪਕਾਂ ਦਾ ਮਾਣ ਵਧਾਇਆ ਹੈ। ਇਸ ਮੌਕੇ ਡਾਇਰੈਕਟਰ, ਪਿੰ੍ਸੀਪਲ ਅਤੇ ਸਮੂਹ ਸਟਾਫ ਨੇ ‘ਪੰਜਾਬੀ ਜਾਗਰਣ’ ਵੱਲੋਂ ਵਿਦਿਆਰਥੀਆਂ ਨੂੰ ਦਿੱਤੇ ਗਏ ਸਰਟੀਫਿਕੇਟ ਲਈ ਵੀ ਉਨਾਂ੍ਹ ਸਮੂਹ ਮੈਨੇਜਮੈਂਟ ਦਾ ਧੰਨਵਾਦ ਕੀਤਾ।


