Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Editorial

ਵਿਚਲੀ ਗੱਲ

By uscreative Published 2 min read

ਅੱਜ ਫਿਰ ਬਲਿਊ ਸਟਾਰ ਦੀ ਚਰਚਾ ਹੋ ਰਹੀ ਹੈ। ਦੋਸਤੇ ਹਮਾਂਮ ‘ਚ ਸਾਰੇ ਨੰਗੇ ਹਨ। ਜੇ ਉਸ ਡੇਢ ਦਹਾਕੇ ਦੇ ਬਰਬਾਦੀ ਦੇ ਦੌਰ ਦੀ ਗੱਲ ਕਰਨੀ ਹੋਵੇ ਤਾਂ ਸਿੱਟਾ ਇਹੀ ਨਿੱਕਲਦਾ ਕਿ ਇਹ ਘਾਗ ਸਿਆਸਤਦਾਨਾਂ ਵੱਲੋਂ ਨਰੋਲ ਸਿਆਸੀ ਖੇਡ ਖੇਡੀ ਗਈ ਸੀ। ਜਿਸ ਵਿੱਚ ਭਾਰਤ ਵਿੱਚ ਸਾਰੇ ਵਰਗਾਂ ਦੇ ਪੰਜਾਹ ਕੁ ਹਜਾਰ ਲੋਕ ਮਾਰੇ ਗਏ ਅਤੇ ਪੰਜਾਬ ਦੀ ਉਹ ਤਬਾਹੀ ਹੋਈ ਕਿ ਅੱਜ ਤੱਕ ਪੈਰ ਨਹੀਂ ਲੱਗੇ। ਗੈਰਜਿੰਮੇਂਵਾਰ ਲੋਕਾਂ ਨੇ ਧਰਮਾਂ ਦੇ ਅਜਿਹੇ ਜਹਿਰੀਲੇ ਤੀਰ ਛੱਡੇ ਕਿ ਆਂਮ ਆਦਮੀਂ ਦੀ ਤਾਂ ਗੱਲ ਹੀ ਛੱਡੋ, ਧਰਮ ਨੂੰ ਅਫੀਂਮ ਕਹਿਣ ਵਾਲੇ ਨਾਸਤਿਕ ਕਹਾਉਂਦੇ ਕਾਂਮਰੇਡ ਵੀ ਸਿੱਖ ਕਾਂਮਰੇਡ ਤੇ ਹਿੰਦੂ ਕਾਂਮਰੇਡ ਬਣ ਗਏ ਸਨ । ਇਸ ਦੌਰ ਦੀ ਸ਼ੁਰੂਆਤ ਵੋਟ ਨੀਤੀ ਨਾਲ ਸ਼ੁਰੂ ਹੋਈ ਤੇ ਜਦੋਂ ਪੰਜਾਬ ਪੱਤੇ ਦੀ ਲੋੜ ਨਾ ਰਹੀ ਤਾਂ ਇਸ ਦੋਰ ਦਾ ਖਾਤਮਾਂ ਕਰ ਦਿੱਤਾ ਗਿਆ। ਇਸ ਸਾਰੇ ਦੌਰ ਵਿੱਚ ਬਹੁਤੇ ਸਿੱਖ ਲੀਡਰਾਂ ਦਾ ਰੋਲ ‘ਸਮੱਸਿਆਵਾਂ’ ਨੂੰ ਸੁਲਝਾੳੁਣ ਦੀ ਥਾਂ, ਖੁਦਗਰਜ ਅਤੇ ਇੱਕ ਦੂਜੇ ਨੂੰ ਵਰਤਣ ਅਤੇ ਠਿੱਬੀ ਲਾਉਣ ਵਾਲਾ ਰਿਹਾ।ਜਿਨਹਾਂ ਮੁੱਦਿਆਂ ਨਾਲ ਲੋਕਾਂ ਦੇ ਜਜਬਾਤ ਭੜਕਾਕੇ ਪੰਜਾਬ ਨੂੰ ਅੱਗ ਲਾਈ ਸੀ ਉਨਾਂ ਚੋ ਕੋਈ ਵੀ ਹੱਲ ਨਹੀ ਹੋਇਆ ਤੇ ਨਾਂ ਹੀ ਕਿਸੇ ਨੇ ਗੱਲ ਕੀਤੀ। ਜਵਾਂਨ ਹੁੰਦੀ ਪੀਹੜੀ ਨੂੰ ਦੁਨਿਆਵੀ ਸੱਚ ਜਾਣ ਲੈਣਾ ਚਾਹੀਦਾ ਕਿ ਪੱਠੇ ਕੁਤਰਣ ਵਾਲੇ ਹੋਰ (ਮਰਨ ਵਾਲੇ)ਤੇ ਦੁੱਧ ਪੀਣ ਵਾਲੇ ਹੋਰ(ਮੰਤਰੀ ਸੰਤਰੀ) ਹੁੰਦੇ ਹਨ। ਨੌਜਵਾਂਨਾਂ ਨੂੰ ਇਹ ਸਬਕ ਲੈਣਾ ਚਾਹੀਦਾ ਕਿ ਕਿਸੇ ਪਿੱਛੇ ਲੱਗਣ ਤੋਂ ਪਹਿਲਾਂ ਦਸ ਵਾਰ ਸੋਚਣ ।
ਬੀ ਐੱਸ ਢਿੱਲੋਂ

9988091463

uscreative Punjab Guardian · Surrey
ਸੰਬੰਧਿਤ ਖ਼ਬਰਾਂ Related Editorial →
Share on WhatsApp