ਸਟੇਟ ਬਿਊਰੋ, ਚੰਡੀਗੜ੍ਹ : ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ (Vikramjit Singh Shaney) ਤੇ ਪੰਜਾਬੀ ਗਾਇਕ ਅਫ਼ਸਾਨਾ ਖ਼ਾਨ (Afsana Khan) ਦੀ ਆਵਾਜ਼ ‘ਚ ਜਲਦ ਹੀ ਨੌਜਵਾਨਾਂ ਨੂੰ ਸੰਦੇਸ਼ ਦੇਣ ਵਾਲੇ ਗੀਤ ਕਮਲੀ (Kamli) ਦਾ ਵਰਲਡ ਪ੍ਰੀਮੀਅਰ ਹੋ ਰਿਹਾ ਹੈ ਜਿਸ ਵਿਚ ਅਫ਼ਸਾਨਾ ਖ਼ਾਨ ਤੇ ਵਿਕਰਮਜੀਤ ਸਾਹਨੀ ਦੀਆਂ ਮੰਤਰ ਮੁਗਧ ਕਰ ਦੇਣ ਵਾਲੀਆਂ ਆਵਾਜ਼ਾਂ ਹਨ। ਨਾਲ ਹੀ ਮਸ਼ਹੂਰ ਸੰਗੀਤਕਾਰ ਡਾ ਜਿਊਸ ਦਾ ਭਾਵਪੂਰਨ ਸੰਗੀਤ ਵੀ ਹੈ। 18ਵੀਂ ਸਦੀ ਦੇ ਪੰਜਾਬੀ ਮੁਸਲਿਮ ਸੂਫ਼ੀ ਬੁੱਲੇ ਸ਼ਾਹ ਦੇ ਕਲਾਮ ਦੀ ਇਹ ਪੇਸ਼ਕਸ਼ ਅੱਜ ਦੇ ਨੌਜਵਾਨਾਂ ਲਈ ਇਕ ਡੂੰਘਾ ਸੰਦੇਸ਼ ਦਿੰਦੀ ਹੈ- ‘ਸੇ ਨੋ ਟੂ ਡਰੱਗਜ਼।’ ਜੀਵੰਤ ਤੇ ਊਰਜਾਵਾਨ ਨੌਜਵਾਨਾਂ ਨੂੰ ਸਮਰਪਿਤ ਇਹ ਗੀਤ ਸਿਹਤ ਅਤੇ ਨਸ਼ਾ-ਮੁਕਤ ਜੀਵਨਸ਼ੈਲੀ ਨੂੰ ਉਤਸ਼ਾਹਤ ਕਰਦਾ ਹੈ। ਗਾਣੇ ਦੀਆਂ ਜੋਸ਼ ਜਗਾਉਣ ਵਾਲੀ ਤੇ ਮਨਮੋਹਨ ਧੁਨਾਂ ਯਕੀਨੀ ਰੂਪ ‘ਚ ਸਰੋਤਿਆਂ ਨੂੰ ਪਸੰਦ ਆਉਣਗੀਆਂ।
ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ
ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ


