ਗੁਰਬਚਨ ਸਿੰਘ ਬੌਂਦਲੀ, ਸਮਰਾਲਾ: ਸਮਰਾਲਾ ਇਲਾਕੇ ‘ਚ ਮੱਝਾਂ ਚੋਰੀ ਕਰਨ ਵਾਲਾ ਗਿਰੋਹ ਪੂਰੀ ਤਰਾਂ੍ਹ ਸਰਗਰਮ ਦਿਖਾਈ ਦੇ ਰਿਹਾ ਹੈ। ਜਿਨ੍ਹਾਂ ਨੇ ਦੋ ਵੱਖ ਵੱਖ ਪਿੰਡਾਂ ‘ਚੋਂ ਮੱਝਾਂ ਤੇ ਕੱਟੀਆਂ ਦੇ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਭਗਵਾਨਪੁਰਾ ਦੇ ਪ੍ਰਕਾਸ਼ ਸਿੰਘ ਪੁੱਤਰ ਬਚਨ ਸਿੰਘ ਨੇ ਆਪਣੀਆਂ ਮੱਝਾਂ ਵਾੜੇ ‘ਚ ਬੰਨੀਆਂ ਹੋਈਆਂ ਸਨ, ਜਦੋਂ ਉਨਾਂ੍ਹ ਨੇ ਸਵੇਰੇ ਉਠ ਕੇ ਦੇਖਿਆ ਤਾਂ ਉਥੇ ਮੱਝਾਂ ਮੌਜੂਦ ਨਹੀਂ ਸਨ। ਉਨਾਂ੍ਹ ਵੱਲੋਂ ਆਲੇ ਦੁਆਲੇ ਦੇਖਿਆ ਤਾਂ ਮੱਝਾਂ ਵਾਲੇ ਵਾੜੇ ਦੀ ਇਕ ਕੰਧ ਨੂੰ ਪਾੜ ਲਾ ਕੇ ਅਣਪਛਾਤੇ ਵਿਅਕਤੀ 2 ਮੱਝਾਂ, ਇਕ ਕੱਟੀ ਤੇ ਇਕ ਕੱਟਾ ਚੋਰੀ ਕਰ ਕੇ ਲੈ ਗਏ ਹਨ।

ਜਾਣਕਾਰੀ ਦਿੰਦੇ ਹੋਏ ਬਲਵਿੰਦਰ ਕੌਰ ਨੇ ਕਿਹਾ ਹੈ ਕਿ ਉਨਾਂ੍ਹ ਦੀਆਂ ਮੱਝਾਂ ਸਜਰੀਆਂ ਸੂਈਆਂ ਹੋਈਆਂ ਹਨ ਤੇ ਇਨਾਂ੍ਹ ਚੋਰੀ ਹੋਈਆਂ ਮੱਝਾਂ ਦਾ ਮੁੱਲ ਢਾਈ ਲੱਖ ਦੇ ਕਰੀਬ ਬਣਦਾ ਹੈ। ਮੱਝਾਂ ਨੂੰ ਅਣਪਛਾਤੇ ਵਿਅਕਤੀ ਕਿਸੇ ਟੈਂਪੂ ‘ਚ ਚੜ੍ਹਾ ਕੇ ਲੈ ਗਏ ਹਨ ਤੇ ਸੀਸੀਟੀਵੀ ਕੈਮਰੇ ‘ਚ ਘਟਨਾ ਦੀਆਂ ਤਸਵੀਰਾਂ ਵੀ ਕੈਦ ਹੋਈਆਂ ਹਨ। ਪਰਿਵਾਰਕ ਮੈਂਬਰਾਂ ਨੇ ਪੁਲਿਸ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਚੋਰੀ ਹੋਈਆਂ ਮੱਝਾਂ ਦੀ ਜਲਦੀ ਤੋਂ ਜਲਦੀ ਭਾਲ ਕੀਤੀ ਜਾਵੇ ਤੇ ਇਸ ਮੱਝ ਚੋਰ ਗਿਰੋਹ ਨੂੰ ਜਲਦੀ ਹੀ ਗਿ੍ਫਤਾਰ ਕੀਤਾ ਜਾਵੇ ਤਾਂ ਜੋ ਕਿਸੇ ਹੋਰ ਪਰਿਵਾਰ ਦਾ ਨੁਕਸਾਨ ਨਾ ਹੋ ਸਕੇ।