ਸਟਾਫ ਰਿਪੋਰਟਰ, ਜਗਰਾਓਂ : ਇਲਾਕੇ ਦੇ ਇਕ ਪਿੰਡ ‘ਚ ਦੋ ਦੋਸਤਾਂ ਨੇ ਨਾਬਾਲਿਗ ਮੰਦਬੁੱਧੀ ਨਾਲ ਬਦਫੈਲੀ ਕਰਦਿਆਂ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪਰਿਵਾਰ ਦੀ ਸ਼ਿਕਾਇਤ ‘ਤੇ ਜਗਰਾਓਂ ਪੁਲਿਸ ਨੇ ਦੋਵਾਂ ਦੋਸਤਾਂ ਖ਼ਿਲਾਫ਼ ਮੁੁਕੱਦਮਾ ਦਰਜ ਕਰਕੇ ਇਕ ਨੂੰ ਗਿ੍ਫ਼ਤਾਰ ਕਰ ਲਿਆ ਪਰ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਜਾਣਕਾਰੀ ਮੁਤਾਬਕ ਇਲਾਕੇ ਦੇ ਪਿੰਡ ‘ਚ ਮਜ਼ਦੂਰ ਪਰਿਵਾਰ ਦਾ ਛੋਟਾ ਪੁੱਤ ਮੰਦਬੁੱਧੀ ਹੈ, ਜਿਸ ਦਾ ਸਿਵਲ ਸਰਜਨ ਲੁੁਧਿਆਣਾ ਵੱਲੋਂ 50 ਫੀਸਦੀ ਮੰਦਬੁੱਧੀ ਆਉਣ ਦਾ ਸਰਟੀਫਿਕੇਟ ਵੀ ਬਣਾਇਆ ਗਿਆ ਹੈ। ਨਾਬਾਲਗ ਨੂੰ ਦੋ ਦੋਸਤ ਵਰਗਲਾ ਕੇ ਕਿਧਰੇ ਲੈ ਗਏ ਤੇ ਉਸ ਨਾਲ ਬਦਫੈਲੀ ਕੀਤੀ। ਇਸ ਦੇ ਨਾਲ ਹੀ ਉਸ ਨਾਲ ਇਹ ਕਾਰਾ ਕਰਦਿਆਂ ਦੀ ਵੀਡੀਓ ਬਣਾ ਲਈ। ਵੀਡੀਓ ਬਣਾਉਣ ਤੋਂ ਬਾਅਦ ਇਕ ਦੋਸਤ ਨੇ ਇਹ ਵੀਡੀਓ ਵਾਇਰਲ ਕਰ ਦਿੱਤੀ ਜਿਉਂ ਹੀ ਵੀਡੀਓ ਵਾਇਰਲ ਹੋਈ ਤਾਂ ਮੰਦਬੁੱਧੀ ਨਾਬਾਲਗ ਦੇ ਚਾਚੇ ਕੋਲ ਪੁੱਜ ਗਈ, ਜਿਸ ਨੇ ਆਪਣੇ ਭਰਾ ਨਾਲ ਗੱਲ ਕੀਤੀ। ਇਸ ਤੇ ਦੋਵਾਂ ਨੇ ਜਗਰਾਓਂ ਥਾਣਾ ਸਦਰ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ। ਪਿਤਾ ਦੀ ਸ਼ਿਕਾਇਤ ‘ਤੇ ਪਿੰਡ ਸੋਹੀਆਂ ਦੇ ਜੱਸੀ ਤੇ ਕਾਲੂ ਖ਼ਿਲਾਫ਼ ਮੁੁਕੱਦਮਾ ਦਰਜ ਕਰ ਲਿਆ।
ਸਿਟੀ ਆਫ਼ ਸਰੀ ਵੱਲੋਂ ਜਾਇਦਾਦ ਖ਼ਰੀਦ ਨਾਲ ਸੰਬੰਧਿਤ ਗ਼ਲਤ ਦਾਅਵਿਆਂ ਬਾਰੇ ਸਪੱਸ਼ਟੀਕਰਨ
ਸਰੀ, ਬੀ.ਸੀ. – ਹਾਲ ਹੀ ਵਿੱਚ ਕੁਝ ਸਥਾਨਕ ਮੀਡੀਆ ਵਿੱਚ ਸਿਟੀ ਆਫ਼ ਸਰੀ ਦੀ ਜਾਇਦਾਦ ਖ਼ਰੀਦਣ ਦੀ ਪ੍ਰਕਿਰਿਆ ਬਾਰੇ ਕੁੱਝ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਬਾਰੇ


