ਸ਼ੰਭੂ ਗੋਇਲ, ਲਹਿਰਾਗਾਗਾ

ਭਾਜਪਾ ਦੇ ਜ਼ਿਲ੍ਹਾਂ ਜਨਰਲ ਸਕੱਤਰ ਅਸ਼ਵਨੀ ਸਿੰਗਲਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈ ਗਈ ਮੁਹਿੰਮ ‘ਮੇਰੀ ਮਾਟੀ ਮੇਰਾ ਦੇਸ਼’ ਦੇ ਅਧੀਨ ਹਲਕਾ ਲਹਿਰਾ ਦੀ ਮਿੱਟੀ ਇਕੱਠੀ ਕੀਤੀ ਗਈ। ਅਸ਼ਵਨੀ ਸਿੰਗਲਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵੱਲੋਂ ਚਲਾਈ ਗਈ ਇਸ ਮੁਹਿੰਮ ‘ਚ ਅਸੀਂ ਉਸ ਹਰ ਥਾਂ ਤੋਂ ਮਿੱਟੀ ਇਕੱਠੀ ਕਰਾਂਗੇ, ਜਿੱਥੇ ਸਾਡਾ ਇਤਿਹਾਸ ਤੇ ਸਾਡੇ ਸ਼ਹੀਦਾਂ ਦਾ ਮਾਣ ਜੁੜਿਆ ਹੋਇਆ ਹੈ। ਅਸੀਂ ਸ਼ਹੀਦ ਭਾਈ ਨਿਰਬਾਹ ਸਿੰਘ ਦੇ ਘਰ ਹਾਜ਼ਰ ਹੋਏ ਤੇ ਉਨਾਂ੍ਹ ਦੇ ਘਰ ਜਾ ਕੇ ਮਿੱਟੀ ‘ਕੱਠੀ ਕੀਤੀ ਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਸਨਮਾਨਿਤ ਵੀ ਕੀਤਾ। ਉਨ੍ਹਾਂ ਦੱਸਿਆ ਕਿ ਸ਼ਹੀਦ ਸਿੰਘ 22 ਸਾਲ਼ ਦੀ ਛੋਟੀ ਜਿਹੀ ਉਮਰ ਵਿਚ ਹੀ ਦੇਸ਼ ਦੇ ਲਈ ਸ਼ਹੀਦ ਹੋਏ ਸਨ। 2005 ਵਿੱਚ ਸ਼ਹੀਦ ਭਾਈ ਨਿਰਬਾਹ ਸਿੰਘ, ਗੋਪਾਲ ਸਿੰਘ ਪਿੰਡ ਘੋੜੇਨਬ 13 ਸਿੱਖ ਰੈਜੀਮੈਂਟ ਅੌਰੰਗਾਬਾਦ ਵਿਖੇ ਤਾਇਨਾਤ ਸਨ ਅਤੇ ਉਸ ਦੌਰਾਨ 30 ਦਸੰਬਰ 2005 ਨੂੰ ਦੇਸ਼ ਲਈ ਸ਼ਹੀਦੀ ਦੇ ਗਏ ਸਨ।

ਇਸ ਦੌਰਾਨ ਅਸ਼ਵਨੀ ਸਿੰਗਲਾ ਨੇ ਕਿਹਾ ਕਿ ਇਸ ਅਭਿਆਨ ਤਹਿਤ ਦੇਸ਼ ਲਈ ਸ਼ਹੀਦ ਹੋਏ ਫ਼ੌਜੀ ਵੀਰਾਂ ਦਾ ਸਨਮਾਨ ਕਰਨਾ ਹੀ ਸਾਡਾ ਮੁੱਖ ਉਦੇਸ਼ ਹੈ। ਪੂਰੇ ਦੇਸ਼ ਭਰ ਵਿੱਚ ਇਸ ਅਭਿਆਨ ਦੀ ਬਹੁਤ ਅਹਿਮ ਮਹੱਤਤਾ ਹੈ। ਇਸ ਮੌਕੇ ਤੇ ਲਹਿਰਾ ਦਿਹਾਤੀ ਦੇ ਪ੍ਰਧਾਨ ਰਾਮਦੀਆ ਸ਼ਰਮਾ, ਕੇਵਲ ਕ੍ਰਿਸ਼ਨ ਸਿੰਗਲਾ, ਵਿਨੋਦ ਸਿੰਗਲਾ, ਸੋਹਣ ਲਾਲ, ਸੁਨੀਲ ਕੁਮਾਰ, ਡਿੰਪੀ, ਛੋਟਾ ਸਿੰਘ, ਭੂਰਾ ਸਿੰਘ, ਜਗਪਾਲ ਸਿੰਘ ਲਹਿਰੀ, ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।