ਸੀਨੀਅਰ ਸਟਾਫ਼ ਰਿਪੋਰਟਰ, ਬਠਿੰਡਾ : ਮੇਰੀ ਮਾਟੀ, ਮੇਰਾ ਦੇਸ਼ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਜੀ ਨਿਰਦੇਸ਼ ਅਨੁਸਾਰ ਭਾਜਪਾ ਜ਼ਿਲ੍ਹੇ ਦੇ ਪੂਰਬੀ ਮੰਡਲ ਦੇ ਬੂਥ ਨੰਬਰ 9 2,93 94 ਦੇ ਮਾਡਲ ਟਾਊਨ ਵਿਚ ਸਮਾਜ ਸੇਵੀ ਪਿ੍ਰਸੀਪਲ ਵੀਨੂੰ ਗੋਇਲ ਪੰਜਾਬ ਪ੍ਰਦੇਸ਼ ਕਾਰਜਕਾਰਨੀ ਮਹਿਲਾ ਮੋਰਚਾ ਭਾਜਪਾ ਦੇ ਸਹਿਯੋਗ ਨਾਲ ਮੰਡਲ ਪ੍ਰਧਾਨ ਅਨੰਦ ਗੁਪਤਾ ਦੀ ਅਗਵਾਈ ਵਿਚ ‘ਮੇਰੀ ਮਿੱਟੀ ਮੇਰਾ ਦੇਸ਼’ ਪੋ੍ਗਰਾਮ ਕਰਵਾਇਆ ਗਿਆ। ਪੋ੍ਗਰਾਮ ਇੰਚਾਰਜ ਵਰਿੰਦਰ ਸ਼ਰਮਾ ਮੀਤ ਪ੍ਰਧਾਨ ਅਤੇ ਪੋ੍ਗਰਾਮ ਦੇ ਸਹਾਇਕ ਇੰਚਾਰਜ ਬੌਬੀ ਕਾਲੀਆ ਨੇ ਵਿਸ਼ੇਸ਼ ਤੌਰ ਸ਼ਾਮਲ ਹੋ ਕੇ ਘਰ ਘਰ ਤੋਂ ਮਿੱਟੀ ਇਕੱਠੀ ਕਰਨ ਲਈ ਹਰ ਘਰ ਤਕ ਪਹੁੰਚ ਕੀਤੀ। ਇਸ ਮੌਕੇ ਵੀਨੂੰ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਨੇਹੇ ਤਹਿਤ, ਮੇਰੀ ਮਿੱਟੀ, ਮੇਰਾ ਦੇਸ਼, ਭਾਜਪਾ ਦੇ ਹਰ ਪਾਰਟੀ ਦੇ ਵਰਕਰ ਹਰ ਮੁਹੱਲੇ ਦੇ ਘਰ-ਘਰ ਜਾ ਕੇ ਪੂਰੀ ਸ਼ਰਧਾ ਨਾਲ ਥੋੜ੍ਹੀ ਜਿਹੀ ਮਿੱਟੀ ਘੜੇ ਵਿਚ ਲੈ ਕੇ ਪੇਂਟ ਕਰ ਰਹੇ ਹਨ, ਜਿਸ ਦਾ ਮਕਸਦ ਇਹ ਹੈ ਕਿ ਇਸ ਮਿੱਟੀ ਦੀ ਵਰਤੋਂ ਦਿੱਲੀ ਦੇ ਕਰਤੱਵ ਮਾਰਗ ‘ਤੇ ਬਣੀ ਅੰਮਿ੍ਤ ਵਾਟਿਕਾ ਨੂੰ ਵਿਕਸਤ ਕਰਨ ਲਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਦਿੱਲੀ ‘ਚ ਇਕ ਸ਼ੀਲਾ ਫਲ ਕਮ ਦੀ ਸਥਾਪਨਾ ਕੀਤੀ ਜਾਵੇਗੀ, ਜਿਸ ‘ਤੇ ਦੇਸ਼ ਦੇ ਸ਼ਹੀਦਾਂ ਦੇ ਨਾਮ ਲਿਖੇ ਜਾਣਗੇ। ਮੇਰੀ ਮਾਟੀ, ਮੇਰਾ ਦੇਸ਼ ਮੁਹਿੰਮ ਦੇ ਬਲਾਕ ਬਠਿੰਡਾ ਦੇ ਇੰਚਾਰਜ ਵਰਿੰਦਰ ਸ਼ਰਮਾ ਨੇ ਕਿਹਾ ਕਿ ਜ਼ਿਲ੍ਹੇ ਵਿਚ ਹਰ ਵਰਕਰ ਇਸ ਪੋ੍ਗਰਾਮ ਨੂੰ ਬੜੀ ਹੀ ਤਨਦੇਹੀ ਅਤੇ ਸ਼ਰਧਾ ਨਾਲ ਕਰ ਰਿਹਾ ਹੈ। ਇਸ ਮੌਕੇ ਤੇ ਮੰਡਲ ਦੇ ਜਨਰਲ ਸਕੱਤਰ ਐਮਕੇ ਮੰਨਾ, ਲਵ ਸਚਦੇਵਾ, ਮੰਡਲ ਦੇ ਉਪ ਪ੍ਰਧਾਨ ਕਰਨਵੀਰ ਸਿੰਘ, ਸੰਤੋਸ਼ ਸ਼ਰਮਾ, ਯੂਵਾ ਮੋਰਚਾ ਦੇ ਮੰਡਲ ਪ੍ਰਧਾਨ ਲਵਪ੍ਰਰੀਤ ਸਿੰਘ ਥਿੰਦ ,ਪਰਮਿੰਦਰ ਕੌਰ , ਪਿੰਕੀ ਬਰ, ਮੰਜੂ, ਜਸਵਿੰਦਰ, ਰੀਨਾ, ਮਾਧਵੀ, ਜਸਵੀਰ ਦੀਪਤੀ ਪ੍ਰਰੀਤੀ ਪੂਜਾ ਅਨੂ ਗਰਗ, ਅੰਜੂ, ਮੀਨਾਕਸ਼ੀ ਅਤੇ ਜਸਪ੍ਰਰੀਤ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



