ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਮਾਰਕੀਟ ਕਮੇਟੀ ਮਲੌਦ ਦੇ ਸੈਕਟਰੀ ਕੰਵਲਪ੍ਰਰੀਤ ਸਿੰਘ ਕਲਸੀ ਦੀ ਬਦਲੀ ਹੋਣ ਉਪਰੰਤ ਨਵੇਂ ਆਏ ਸੈਕਟਰੀ ਮਨਜਿੰਦਰ ਸਿੰਘ ਨੇ ਚਾਰਜ ਸੰਭਾਲਿਆ। ਇਸ ਦੌਰਾਨ ਸਟਾਫ਼ ਵੱਲੋਂ ਬੁਕੇ ਭੇਟ ਕਰਕੇ ਸੈਕਟਰੀ ਮਨਜਿੰਦਰ ਸਿੰਘ ਦਾ ਸਵਾਗਤ ਕੀਤਾ ਗਿਆ।

ਉਨ੍ਹਾਂ ਸਟਾਫ਼ ਨਾਲ ਮੀਟਿੰਗ ਕਰਕੇ ਝੋਨੇ ਦੇ ਸੀਜ਼ਨ ਦੌਰਾਨ ਕੰਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਲੇਖਾਕਾਰ ਸੰਜੀਵ ਕੁਮਾਰ, ਆਕਸ਼ਨ ਰਿਕਾਰਡਰ ਤਲਵਿੰਦਰ ਸਿੰਘ, ਕਲਰਕ ਸੁਖਮਿੰਦਰ ਸਿੰਘ ਗਰੇਵਾਲ, ਬੂਟਾ ਸਿੰਘ, ਗੁਲਸ਼ੇਰ ਸਿੰਘ, ਪਰਵਿੰਦਰ ਸਿੰਘ, ਮਨੋਜ ਕੁਮਾਰ, ਸੁਖਦੇਵ ਸਿੰਘ, ਰਾਮ ਸਿੰਘ, ਮਨਜੀਤ ਸਿੰਘ, ਹਰਵਿੰਦਰ ਸਿੰਘ, ਸੁਖਵੀਰ ਸਿੰਘ ਆਦਿ ਸਟਾਫ਼ ਮੈਂਬਰ ਹਾਜ਼ਰ ਸਨ।