ਭਾਰਤ India ਭਾਰਤ ਨੇ ਚੀਨ ਨੂੰ ਸੁਣਾਈਆਂ ਖਰੀਆਂ, ਤੁਸੀਂ ਸਾਡੇ ਖੇਤਰ ’ਤੇ ਕੀਤਾ ਨਜਾਇਜ਼ ਕਬਜ਼ਾ By Admin Published October 31, 2019 2 min read Share on WhatsApp Facebook X Copy link Text ੳ ੳ ੳ 31 ਅਕਤੂਬਰ 2019 ਤੋਂ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਕੇਂਦਰੀ ਸ਼ਾਸਤ ਪ੍ਰਦੇਸ਼ ਹੋਂਦ ਚ ਆ ਗਏ। ਅਜਿਹੀ ਸਥਿਤੀ ਚ ਚੀਨ ਨੇ ਜੰਮੂ-ਕਸ਼ਮੀਰ ਅਤੇ ਲੱਦਾਖ ਦੀ ਸਥਿਤੀ ਨੂੰ ਬਦਲਣ ਲਈ ਭਾਰਤ ’ਤੇ ਜ਼ੁਬਾਨੀ ਹਮਲਾ ਕੀਤਾ ਸੀ। ਚੀਨ ਨੇ ਪਿਛਲੇ ਸੂਬੇ ਦੇ ਮੁੜ-ਗਠਨ ਅਤੇ ਵੱਖਰੇ ਕੇਂਦਰੀ ਸ਼ਾਸਤ ਸੂਬਿਆਂ (ਯੂਟੀ) ਦੇ ਗਠਨ ਨੂੰ “ਗੈਰਕਾਨੂੰਨੀ ਅਤੇ ਬੇਮਤਲਬ”ਦਸਿਆ ਹੈ। ਜਵਾਬ ਚ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਚੀਨ ਨੂੰ ਸਾਡੇ ਅੰਦਰੂਨੀ ਮਾਮਲੇ ਚ ਬੋਲਣਾ ਨਹੀਂ ਚਾਹੀਦਾ। ਚੀਨ ਨੇ ਕਸ਼ਮੀਰ ਚ ਨਾਜਾਇਜ਼ ਤੌਰ ‘ਤੇ ਭਾਰਤੀ ਖੇਤਰ ‘ਤੇ ਕਬਜ਼ਾ ਕੀਤਾ ਹੋਇਆ ਹੈ। ਨਾਲ ਹੀ ਭਾਰਤ ਕਹਾਏ ਜਾਂਦੇ ਸੀਪੈਕ ਬਾਰੇ ਆਪਣੀ ਚਿੰਤਾ ਜ਼ਾਹਰ ਕਰਦਾ ਆ ਰਿਹਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜੇਂਗ ਸ਼ੁੰਗ ਨੇ ਕਿਹਾ ਕਿ ਭਾਰਤ ਸਰਕਾਰ ਨੇ ਅਧਿਕਾਰਤ ਤੌਰ ਤੇ ਜੰਮੂ-ਕਸ਼ਮੀਰ ਅਤੇ ਲੱਦਾਖ ਕੇਂਦਰ ਸ਼ਾਸਤ 2 ਸੂਬਿਆਂ ਦੀ ਸਥਾਪਨਾ ਦਾ ਐਲਾਨ ਕੀਤਾ, ਜਿਸ ਵਿੱਚ ਇਸ ਦੇ ਪ੍ਰਬੰਧਕੀ ਅਧਿਕਾਰ ਖੇਤਰ ਚ ਚੀਨ ਦਾ ਕੁਝ ਇਲਾਕਾ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਚੀਨ ਨਾਰਾਜ਼ਗੀ ਜ਼ਾਹਰ ਕਰਦਾ ਹੈ ਤੇ ਇਸ ਦਾ ਵਿਰੋਧ ਕਰਦਾ ਹੈ। ਭਾਰਤ ਨੇ ਚੀਨ ਦੀ ਪ੍ਰਭੂਸੱਤਾ ਨੂੰ ਚੁਣੌਤੀ ਦਿੰਦੇ ਹੋਏ ਆਪਣੇ ਘਰੇਲੂ ਕਾਨੂੰਨਾਂ ਅਤੇ ਪ੍ਰਸ਼ਾਸਕੀ ਵੰਡ ਨੂੰ ਇਕਤਰਫਾ ਬਦਲਿਆ ਹੈ। ਇਹ ਗੈਰ ਕਾਨੂੰਨੀ ਅਤੇ ਗੈਰ ਸੰਵੇਦਨਸ਼ੀਲ ਹੈ ਤੇ ਇਹ ਕਿਸੇ ਵੀ ਤਰ੍ਹਾਂ ਪ੍ਰਭਾਵਸ਼ਾਲੀ ਨਹੀਂ ਹੈ ਤੇ ਇਸ ਤੱਥ ਨੂੰ ਨਹੀਂ ਬਦਲੇਗਾ ਕਿ ਇਹ ਖੇਤਰ ਚੀਨੀ ਕੰਟਰੋਲ ਚ ਹੈ। Admin Punjab Guardian · Surrey ← Previous ਅੱਜ ਤੋਂ ਦੇਸ਼ ਦੇ ਨਕਸ਼ੇ ‘ਤੇ J&K ਤੇ ਲੱਦਾਖ ਦੋ ਨਵੇਂ ਕੇਂਦਰ ਸ਼ਾਸਤ ਪ੍ਰਦੇਸ਼, ਇਕ ਵਿਧਾਨ ਇਕ ਨਿਸ਼ਾਨ ਲਾਗੂ Next → ਨਵਜੋਤ ਸਿੰਘ ਸਿੱਧੂ ਕਰਤਾਰਪੁਰ ਸਾਹਿਬ ਲਾਂਘੇ ਦਾ ਸਿਹਰਾ ਲੈਣ ਦੇ ਹੱਕਦਾਰ : ਜਾਖੜ
24 ਸੰਯੁਕਤ ਰਾਸ਼ਟਰ ਦੇ ਮਾਹਿਰਾਂ ਨੇ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ‘ਤੇ ਭਾਰਤ ਦੀ ਕਾਰਵਾਈ ਦੀ ਕੀਤੀ ਨਿੰਦਾ October 21, 2026
ਆਰ.ਐਸਐਸ ਸੰਗਠਨ ਵੀ ਹੋਇਆ ਚਿੰਤਤ ਭਾਰਤ ‘ਚ ਬੰਗਲਾਦੇਸ਼ ਅਤੇ ਫਰਾਂਸ ਵਰਗੇ ਹਾਲਾਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ : ਮੋਹਨ ਭਾਗਵਤ October 21, 2026
ਯੂਟਿਊਬਰ ਰਾਠੀ ਨੇ ਭਾਰਤ ਵਿੱਚ ਚੋਣ ਬੇਨਿਯਮੀਆਂ ਵਿਰੁੱਧ ਲੰਡਨ ਵਿੱਚ ਵਿਰੋਧ ਪ੍ਰਦਰਸ਼ਨ ਦੀ ਕੀਤੀ ਅਗਵਾਈ October 20, 2026