ਬੈਂਗਲੁਰੂ, ਆਈਏਐੱਨਐੱਸ : ਬੈਂਗਲੁਰੂ ਦੀ ਇਕ ਆਰਟੀਫੀਸ਼ੀਅਲ ਇੰਟੈਲੀਜੈਂਸ ਸਟਾਰਟਅੱਪ ਕੰਪਨੀ ਦੀ ਸੀਈਓ ਮਾਂ ਨੇ ਗੋਆ ਦੇ ਇਕ ਸਰਵਿਸ ਅਪਾਰਟਮੈਂਟ ’ਚ ਆਪਣਏ ਚਾਰ ਸਾਲ ਦੇ ਬੇਟੇ ਦੀ ਗਲਾ ਦਬਾ ਕੇ ਹੱਤਿਆ ਕਰਨ ਤੋਂ ਪਹਿਲਾਂ ਉਸਨੂੰ ਕਫ ਸੀਰਪ ਦੀ ਹੈਵੀ ਡੋਜ਼ ਦਿੱਤੀ ਸੀ। ਇਸਦੇ ਬਾਅਦ ਉਸਨੇ ਬੱਚੇ ਦਾ ਤਕੀਏ ਨਾਲ ਮੂੰਹ ਦਬਾ ਦਿੱਤਾ ਸੀ,Ç ਜਸ ਨਾਲ ਉਸਦਾ ਸਾਹ ਘੁੱਟ ਗਿਆ ਤੇ ਜਾਨ ਚਲੀ ਗਈ। ਗੋਆ ਪੁਲਿਸ ਨੇ ਉਸ ਕਮਰੇ ਤੋਂ ਕਫ ਸੀਰਪ ਦੀਆਂ ਦੋ ਖਾਲੀ ਬੋਤਲਾਂ ਬਰਾਮਦ ਕੀਤੀਆਂ ਹਨ, ਜਿੱਥੇ ਮੁਲਜ਼ਮ ਸੀਈਓ ਸੂਚਨਾ ਸੇਠ ਦੋ ਰਾਤ ਰੁਕੀ ਸੀ ਤੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਦੌਰਾਨ ਗੋਆ ਪੁਲਿਸ ਨੇ ਉਸਦੇ ਅਲੱਗ ਰਹੇ ਪਤੀ ਵੈਂਕਟਰਮਨ ਨੂੰ ਵੀ ਪੁੱਛਗਿੱਛ ਲਈ ਉਸਦੇ ਸਾਹਮਣੇ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਹੈ। ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਘਟਨਾਕ੍ਰਮ ’ਤੇ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਸੀ ਕਿ ਪੁਲਿਸ ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ
ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

