ਨਵਜੋਤ ਧਾਮੀ, ਮੁਕੇਰੀਆਂ : ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਇੰਚਾਰਜ ਜਤਿੰਦਰ ਸਿੰਘ ਲਾਲੀ ਬਾਜਵਾ ਪਿਛਲੇ ਲੰਬੇ ਸਮੇਂ ਤੋਂ ਸ਼ੋ੍ਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਦਿਨ ਰਾਤ ਕੰਮ ਕਰ ਰਹੇ ਹਨ ਤੇ ਆਉਣ ਵਾਲੇ ਸਮੇਂ ਵਿਚ ਵੀ ਪਾਰਟੀ ਵਰਕਰ ਤੇ ਆਗੂ ਇਨ੍ਹਾਂ ਦੀ ਅਗਵਾਈ ਵਿਚ ਕੰਮ ਕਰਕੇ ਮਾਣ ਮਹਿਸੂਸ ਕਰਨਗੇ। ਇਹ ਪ੍ਰਗਟਾਵਾ ਅਕਾਲੀ ਦਲ ਦੇ ਮੁਕੇਰੀਆ ਹਲਕੇ ਨਾਲ ਸਬੰਧਿਤ ਸੀਨੀਅਰ ਆਗੂ ਗੁਰਪ੍ਰਰੀਤ ਸਿੰਘ ਚੀਮਾ, ਭੁਪਿੰਦਰ ਸਿੰਘ ਨੀਲੂ ਤੇ ਜਸਵਿੰਦਰ ਸਿੰਘ ਕਾਲੜਾ ਨੇ ਸਾਂਝੇ ਤੌਰ ‘ਤੇ ਕੀਤਾ। ਇਸ ਦੌਰਾਨ ਪਾਰਟੀ ਆਗੂਆਂ ਵੱਲੋਂ ਲਾਲੀ ਬਾਜਵਾ ਦਾ ਸਨਮਾਨ ਵੀ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਦੇ ਵਰਕਰ ਤੇ ਆਗੂ ਪੂਰੀ ਤਰ੍ਹਾਂ ਜਥੇਬੰਦ ਹਨ ਤੇ ਆਉਣ ਵਾਲੇ ਸਮੇਂ ਵਿਚ ਪਾਰਟੀ ਦੀ ਬੇਹਤਰੀ ਲਈ ਜ਼ਮੀਨੀ ਪੱਧਰ ‘ਤੇ ਹੋਰ ਕੰਮ ਕੀਤਾ ਜਾਵੇਗਾ। ਇਸ ਮੌਕੇ ਲਾਲੀ ਬਾਜਵਾ ਵੱਲੋਂ ਪਾਰਟੀ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ ਗਿਆ। ਉਨਾਂ੍ਹ ਕਿਹਾ ਕਿ ਜਿਹੜੀ ਜ਼ਿੰਮੇਵਾਰੀ ਪਾਰਟੀ ਵੱਲੋਂ ਸੌਂਪੀ ਗਈ ਹੈ ਉਸ ਨੂੰ ਤਨਦੇਹੀ ਨਾਲ ਨਿਭਾਇਆ ਜਾਵੇਗਾ। ਇਸ ਮੌਕੇ ਕੁਲਵੰਤ ਸਿੰਘ ਭੰਮਰਾ, ਲੱਖੀ ਸਿੰਘ ਮੁਲਤਾਨੀ, ਦਵਿੰਦਰ ਸਿੰਘ ਕਾਹਲੋ, ਜੱਸਾ ਸਿੰਘ ਉਸਮਾਨ ਸ਼ਹੀਦ ਆਦਿ ਵੀ ਮੌਜੂਦ ਸਨ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



