ਤੇਜਿੰਦਰ ਪਾਲ ਸਿੰਘ ਖਾਲਸਾ, ਫਾਜ਼ਿਲਕਾ : ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡਾਂ ਨੇ ਸਵੱਛਤਾ ਵਿਚ ਵੱਡੀ ਛਲਾਂਗ ਲਗਾਈ ਹੈ। ਸਵੱਛਤਾ ਦੀ ਓਡੀਐਫ ਪਲਸ ਦੀ ਰੈਕਿੰਗ ਵਿਚ ਜਿਲ੍ਹਾ ਗਰੀਨ ਸੇ੍ਣੀ ਵਿਚ ਦਾਖਲ ਹੋ ਗਿਆ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਇਸ ਲਈ ਸਬੰਧਤ ਪਿੰਡਾਂ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਇਸ ਪ੍ਰਰਾਪਤੀ ਲਈ ਕੰਮ ਕਰਨ ਵਾਲੇ ਵਿਭਾਗਾਂ ਦੀ ਸਲਾਘਾ ਕਰਦਿਆਂ ਹਦਾਇਤ ਕੀਤੀ ਹੈ ਕਿ ਸੌ ਫੀਸਦੀ ਪਿੰਡਾਂ ਨੂੰ ਓਡੀਐਫ ਪਲਸ ਕਰਨ ਦੇ ਟੀਚੇ ਦੀ ਪ੍ਰਰਾਪਤੀ ਲਈ ਕੋਸ਼ਿਸ਼ਾਂ ਹੋਰ ਤੇਜ਼ ਕਰ ਦਿੱਤੀਆਂ ਜਾਣ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਦੇ 291 ਪਿੰਡ ਹਨ ਅਤੇ ਗਰੀਨ ਸ਼ੇ੍ਣੀ ਵਿਚ ਦਾਖਲ ਹੋਣ ਲਈ ਭਾਰਤ ਸਰਕਾਰ ਵੱਲੋਂ ਤੈਅ ਕੀਤੇ ਮਾਪਦੰਡ ਅਨੁਸਾਰ 25 ਫ਼ੀਸਦੀ ਪਿੰਡਾਂ ਵਿਚ ਠੋਸ ਕਚਰੇ ਦੇ ਪ੍ਰਬੰਧਨ ਲਈ ਜਾਂ ਤਰਲ ਕਚਰੇ (ਗੰਦੇ ਪਾਣੀ) ਦੇ ਪ੍ਰਬੰਧਨ ਲਈ ਉਚਿੱਤ ਪ੍ਰਬੰਧ ਕੀਤਾ ਜਾਣਾ ਸੀ। ਜ਼ਿਲ੍ਹੇ ਨੇ ਇਹ ਪ੍ਰਰਾਪਤੀ ਕਰ ਲਈ ਹੈ ਅਤੇ ਜ਼ਿਲ੍ਹੇ ਦੇ 77 ਪਿੰਡਾਂ ਵਿਚ ਠੋਸ ਜਾਂ ਤਰਲ ਕਚਰੇ ਦੇ ਪ੍ਰਬੰਧ ਦੀ ਵਿਵਸਥਾ ਕੀਤੀ ਗਈ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸੈਨੀਟੇਸ਼ਨ ਅਫ਼ਸਰ ਧਰਮਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਪੈਂਦੀਆਂ 434 ਪੰਚਾਇਤਾਂ ਵਿਚ ਸਵੱਛ ਭਾਰਤ ਮਿਸ਼ਨ ਤਹਿਤ 3.33 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਰਕਮ ਨਾਲ ਹਰੇਕ ਪੰਚਾਇਤ ਵਿਚ ਠੋਸ ਕਚਰੇ ਦੇ ਪ੍ਰਬੰਧਨ ਲਈ ਕੰਪੋਸਟ ਪਿੱਟ ਬਣਾਈਆਂ ਜਾ ਰਹੀਆਂ ਹਨ।

ਇਸ ਤਹਿਤ ਜਿੱਥੇ ਕੰਮ ਪੂਰਾ ਹੋ ਗਿਆ ਹੈ ਉਸਤੋਂ ਬਿਨਾਂ੍ਹ 101 ਪਿੰਡਾਂ ਵਿਚ ਕੰਮ ਪ੍ਰਗਤੀ ਅਧੀਨ ਹੈ। ਇਸ ਲਈ 68 ਪਿੰਡਾਂ ਲਈ ਪੰਚਾਇਤੀ ਰਾਜ ਵਿਭਾਗ ਅਤੇ 377 ਪਿੰਡਾਂ ਲਈ ਬੀਡੀਪੀਓ ਨੂੰ ਕਾਰਜਕਾਰੀ ਏਜੰਸੀ ਬਣਾ ਕੇ ਫੰਡ ਜਾਰੀ ਕਰ ਦਿੱਤੇ ਗਏ ਹਨ। ਇਸੇ ਤਰ੍ਹਾਂ ਜ਼ਿਲ੍ਹੇ ਦੇ 57 ਪਿੰਡਾਂ ‘ਚ ਤਰਲ ਕਚਰੇ (ਗੰਦੇ ਪਾਣੀ) ਨੂੰ ਸਾਫ ਕਰਕੇ ਉਸਦੇ ਨਿਪਟਾਰੇ ਲਈ 6.49 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਲਈ 40 ਪਿੰਡਾਂ ‘ਚ ਕੰਮ ਪ੍ਰਗਤੀ ਅਧੀਨ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਪੋ੍ਜੈਕਟ ਤਹਿਤ ਵਿਭਾਗ ਜਿਵੇਂ-ਜਿਵੇਂ ਪੋ੍ਜੈਕਟ ਤਿਆਰ ਹੋ ਰਹੇ ਹਨ ਉਨਾਂ੍ਹ ਦੀ ਜੀਓ ਟੈਗਿੰਗ ਕਰ ਰਿਹਾ ਹੈ।