ਭਾਰਤ India ਪਾਕਿਸਤਾਨ ’ਚ ਖੁਦਾਈ ਦੌਰਾਨ ਮਿਲੇ ਹਜ਼ਾਰਾਂ ਸਾਲ ਪੁਰਾਣੇ ਹਿੰਦੂ ਮੰਦਰ By Admin Published November 19, 2019 2 min read Share on WhatsApp Facebook X Copy link Text ੳ ੳ ੳ ਪੁਰਾਤੱਤਵ ਵਿਗਿਆਨੀਆਂ ਨੇ ਪਾਕਿਸਤਾਨ ਚ ਇਕ ਤਿੰਨ ਹਜ਼ਾਰ ਸਾਲ ਪੁਰਾਣੇ ਸ਼ਹਿਰ ਦੀ ਖੋਜ ਕੀਤੀ ਹੈ। ਇਸ ਸ਼ਹਿਰ ਚ ਹਿੰਦੂ ਮੰਦਰਾਂ ਦੇ ਸਬੂਤ ਵੀ ਮਿਲੇ ਹਨ। ਇਟਲੀ ਅਤੇ ਪਾਕਿਸਤਾਨ ਦੇ ਪੁਰਾਤੱਤਵ-ਵਿਗਿਆਨੀਆਂ ਦੁਆਰਾ ਸਾਂਝੇ ਖੁਦਾਈ ਕਰਕੇ ਉੱਤਰ ਪੱਛਮੀ ਪਾਕਿਸਤਾਨ ਚ ਇਕ ਤਿੰਨ ਹਜ਼ਾਰ ਸਾਲ ਪੁਰਾਣੇ ਸ਼ਹਿਰ ਦੀ ਖੋਜ ਕੀਤੀ ਗਈ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਖੁਦਾਈ ਚ ਮਿਲੇ ਸ਼ਹਿਰ ਦੀਆਂ ਬਚੀਆਂ ਤਸਵੀਰਾਂ ਸਿਕੰਦਰ ਦੇ ਯੁੱਗ ਨਾਲ ਸਬੰਧਤ ਹਨ। ਖੈਬਰ ਪਖਤੂਨਖਵਾ ਸੂਬੇ ਦੇ ਸਵਾਤ ਜ਼ਿਲ੍ਹੇ ਦੀ ਬਰੀਕੋਟ ਤਹਿਸੀਲ ਚ ਲੱਭੇ ਗਏ ਇਸ ਸ਼ਹਿਰ ਦਾ ਨਾਮ ਬਜੀਰਾ ਹੈ। ਧਿਆਨਯੋਗ ਹੈ ਕਿ ਇਸ ਸੂਬੇ ਦੀ ਖੁਦਾਈ ਦੌਰਾਨ ਪੰਜ ਹਜ਼ਾਰ ਸਾਲ ਪੁਰਾਣੇ ਸਭਿਅਤਾ ਦੇ ਅਵਸ਼ੇਸ਼ ਪਹਿਲਾਂ ਵੀ ਮਿਲਦੇ ਰਹੇ ਹਨ। ਨਵੀਂ ਖੋਜ ਚ ਤਤਕਾਲੀਨ ਹਿੰਦੂ ਮੰਦਰਾਂ, ਸਿੱਕੇ, ਸਟੂਪਾਂ, ਭਾਂਡਿਆਂ ਅਤੇ ਹਥਿਆਰਾਂ ਦੇ ਸਬੂਤ ਮਿਲੇ ਹਨ। ਪੁਰਾਤੱਤਵ ਵਿਗਿਆਨੀਆਂ ਦਾ ਮੰਨਣਾ ਹੈ ਕਿ ਸਿਕੰਦਰ 326 ਇਸਵੀ ਚ ਆਪਣੀ ਫੌਜ ਨਾਲ ਇਥੇ ਆਇਆ ਸੀ ਤੇ ਉਸ ਨੇ ਓਡੀਗਰਾਮ ਖੇਤਰ ਚ ਆਪਣੇ ਵਿਰੋਧੀਆਂ ਨੂੰ ਹਰਾਉਣ ਤੋਂ ਬਾਅਦ ਬਜੀਰਾ ਸ਼ਹਿਰ ਅਤੇ ਇਕ ਕਿਲ੍ਹੇ ਦੀ ਸਥਾਪਨਾ ਕੀਤੀ ਸੀ। ਮਾਹਰਾਂ ਨੂੰ ਸਿਕੰਦਰ ਦੇ ਸ਼ਹਿਰ ਆਉਣ ਤੋਂ ਵੀ ਪਹਿਲਾਂ ਦੇ ਆਬਾਦੀ ਦੇ ਸਬੂਤ ਮਿਲੇ ਹਨ। ਸਿਕੰਦਰ ਤੋਂ ਪਹਿਲਾਂ ਇਸ ਸ਼ਹਿਰ ਚ ਭਾਰਤੀ-ਯੂਨਾਨੀ, ਬੋਧੀ, ਹਿੰਦੂ ਸ਼ਾਹੀ ਭਾਈਚਾਰੇ ਦੇ ਲੋਕ ਰਹਿੰਦੇ ਸਨ। Admin Punjab Guardian · Surrey ← Previous ਉੱਤਰੀ ਭਾਰਤ ’ਚ ਲਗੇ ਭੂਚਾਲ ਦੇ ਝਟਕੇ, ਨੇਪਾਲ ਵੀ ਕੰਭਿਆ Next → ਅਮਰੀਕਾ ਨੇ 150 ਭਾਰਤੀ ਨਾਗਰਿਕਾਂ ਨੂੰ ਵਾਪਸ ਤੋਰਿਆ
ਭਾਰਤ ਨੇ ਗਰੀਬੀ ਦੂਰ ਕਰਨ ‘ਚ ਰਚਿਆ ਇਤਿਹਾਸ, ਜਦਕਿ ਪਾਕਿਸਤਾਨ ਦੀ ਕੰਗਾਲੀ ਨੇ ਤੋੜੇ ਸਾਰੇ ਰਿਕਾਰਡ: ਵਿਸ਼ਵ ਬੈਂਕ ਰਿਪੋਰਟ November 14, 2026
ਪੁਲਵਾਮਾ ‘ਚ ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟੀ, 11 ਵਿਦਿਆਰਥੀਆਂ ਸਣੇ 13 ਲੋਕ ਜ਼ਖਮੀ, ਮਚੀ ਹਾਹਾਕਾਰ November 11, 2026
ਜੰਮੂ-ਕਸ਼ਮੀਰ: ਅੱਤਵਾਦੀ ਹਮਲੇ ਮਗਰੋਂ ਹਾਈ ਅਲਰਟ, ਗੋਲੀਬਾਰੀ ‘ਚ 3 ਜਵਾਨ ਜ਼ਖਮੀ, ਤਲਾਸ਼ੀ ਮੁਹਿੰਮ ਤੇਜ਼ November 11, 2026
ਯੂਪੀ ਚੋਣਾਂ 2027: ਭਾਜਪਾ ਦੇ ਗੜ੍ਹ ‘ਚ ਸੰਨ੍ਹ ਲਾਉਣ ਦੀ ਤਿਆਰੀ, ਸਪਾ ਵੱਲੋਂ ਆਗਰਾ ‘ਚ ਵੱਡੇ ਦਲਿਤ ਸੰਮੇਲਨ ਦਾ ਐਲਾਨ November 10, 2026