ਸਟਾਫ ਰਿਪੋਰਟਰ, ਖੰਨਾ : ਇਕ ਵਿਅਕਤੀ ਵੱਲੋਂ ਦੁਕਾਨ ਅੰਦਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮੋਹਿਤ ਕੁਮਾਰ ਵਾਸੀ ਜੇਠੀ ਨਗਰ ਮਾਲੇਰਕੋਟਲਾ ਰੋਡ ਖੰਨਾ ਦੀ ਸ਼ਿਕਾਇਤ ‘ਤੇ ਅਨਿਲ ਕੁਮਾਰ ਵਾਸੀ ਖੰਨਾ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਕੋਲ ਦਰਜ ਕਰਵਾਈ ਰਿਪੋਰਟ ਰਾਹੀਂ ਮੋਹਿਤ ਕੁਮਾਰ ਨੇ ਦੱਸਿਆ ਉਸ ਨੇ ਹੈਪੀ ਕਿੰਗ ਡਿਪਾਰਟਮਂਟਲ ਸਟੋਰ ਨਾਮ ਦੀ ਕਰਿਆਨੇ ਦੀ ਦੁਕਾਨ ਮਾਲੇਰਕੋਟਲਾ ਰੋਡ ਨੇੜੇ ਜੇਠੀ ਨਗਰ ‘ਚ ਹੈ। ਬੀਤੀ ਰਾਤ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਆ ਗਿਆ, ਅੱਜ ਸਵੇਰੇ ਜਦੋਂ ਦੁਕਾਨ ਪੁੱਜਾ ਤਾਂ ਦੇਖਿਆ ਕਿ ਦੁਕਾਨ ‘ਚ ਰੱਖੇ ਗੱਲੇ ‘ਚੋਂ 15,500 ਰੁਪਏ ਚੋਰੀ ਕੀਤੇ ਹੋਏ ਹਨ। ਆਪ ਪਾਸ ਲੱਗੇ ਕੈਮਰੇ ਚੈਕ ਕਰਨ ਤੋਂ ਪਤਾ ਲੱਗਿਆ ਕਿ ਇਹ ਚੋਰੀ ਅਨਿਲ ਕੁਮਾਰ ਨੇ ਕੀਤੀ ਹੈ। ਉਹ ਰਾਤ ਸਮੇਂ ਦੁਕਾਨ ਅੰਦਰ ਛੱਤ ਉਪਰੋਂ ਦਰਵਾਜਾ ਤੋੜ ਕੇ ਪੋੜੀਆਂ ਰਾਹੀਂ ਅੰਦਰ ਦਾਖ਼ਲ ਹੋ ਗਿਆ ਤੇ ਚੋਰੀ ਕਰਕੇ ਚਲਾ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਦੀ ਉਸਾਰੀ ਵੱਲ ਵੱਡਾ ਕਦਮ:
ਸਾਈਟ ‘ਤੇ ਮੌਜੂਦ ਪੁਰਾਣੀ ਇਮਾਰਤ ਨੂੰ ਢਾਹੁਣ ਦਾ ਕੰਮ ਸ਼ੁਰੂ ਸਰੀ, ਬੀ.ਸੀ. – 10,000 ਸੀਟਾਂ ਵਾਲੇ ਪ੍ਰਸਤਾਵਿਤ ਸਿਟੀ ਸੈਂਟਰ ਐਰੀਨਾ ਵਾਲੀ ਜਗ੍ਹਾ ’ਤੇ ਢੋਆ-ਢੁਆਈ ਦਾ ਕੰਮ ਸ਼ੁਰੂ ਹੋ ਗਿਆ ਹੈ।

