Skip to content
Friday, October 16, 2026 15°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਡਰੱਗ ਲੈਣ ਦੇ ਮਾਮਲੇ ’ਚ ਕੰਗਨਾ ਖ਼ਿਲਾਫ਼ ਜਾਂਚ ਦੇ ਹੁਕਮ

By Admin Published 2 min read

ਮੁੰਬਈ, 8 ਸਤੰਬਰ

ਮਹਾਰਾਸ਼ਟਰ ਸਰਕਾਰ ਤੇ ਅਦਾਕਾਰਾ ਕੰਗਨਾ ਰਣੌਤ ਵਿਚਾਲੇ ਜਾਰੀ ਸ਼ਬਦੀ ਤਕਰਾਰ ਦਰਮਿਆਨ ਹੁਣ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਅਭਿਨੇਤਰੀ ਵੱਲੋਂ ਦਿੱਤੇ ਕਥਿਤ ਬਿਆਨਾਂ ਕਿ ਉਹ ਡਰੱਗ ਲੈਂਦੀ ਰਹੀ, ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਕ ਇੰਟਰਵਿਊ ਵਿਚ ਸ਼ੇਖਰ ਸੁਮਨ ਦੇ ਪੁੱਤਰ ਅਧਿਐਨ ਸੁਮਨ ਨੇ ਕਿਹਾ ਸੀ ਕਿ ਕੰਗਨਾ ਡਰੱਗ ਲੈਂਦੀ ਹੈ। ਜ਼ਿਕਰਯੋਗ ਹੈ ਕਿ ਦੋਵੇਂ ਇਕੱਠੇ ਰਹਿ ਚੁੱਕੇ ਹਨ। ਮੁੰਬਈ ਪੁਲੀਸ ਹੁਣ ਇਸ ਮਾਮਲੇ ਦੀ ਜਾਂਚ ਕਰੇਗੀ। ਅਧਿਐਨ ਨੇ ਕਿਹਾ ਸੀ ਕਿ ਕੰਗਨਾ ਉਸ ਨੂੰ ਵੀ ਨਸ਼ੇ ਕਰਨ ਲਈ ਮਜਬੂਰ ਕਰਦੀ ਰਹੀ ਹੈ। ਕੰਗਨਾ ਖ਼ੁਦ ਵੀ ਡਰੱਗ ਲੈਣ ਬਾਰੇ ਮੰਨ ਚੁੱਕੀ ਹੈ। ਰਣੌਤ ਨੇ ਫ਼ਿਲਮੀ ਹਸਤੀਆਂ ’ਤੇ ਡਰੱਗ ਲੈਣ ਦੇ ਦੋਸ਼ ਲਾਏ ਸਨ ਤੇ ਕੁਝ ਅਦਾਕਾਰਾਂ ਨੇ ਮੋੜਵਾਂ ਵਾਰ ਕਰਦਿਆਂ ਕਿਹਾ ਸੀ ਕਿ ਉਹ ਤਾਂ ਖ਼ੁਦ ਡਰੱਗ ਲੈਂਦੀ ਰਹੀ ਹੈ। ।

‘ਮੇਰਾ ਡਰੱਗ ਟੈਸਟ ਕਰਵਾ ਲਿਆ ਜਾਵੇ’

ਕੰਗਨ ਰਣੌਤ ਨੇ ਕਿਹਾ ਹੈ ਕਿ ਜੇ ਕਿਸੇ ਨੂੰ ਸ਼ੱਕ ਹੈ ਤਾਂ ਉਸ ਦਾ ਡਰੱਗ ਟੈਸਟ ਕਰਵਾਇਆ ਜਾ ਸਕਦਾ ਹੈ। ਅਦਾਕਾਰਾ ਨੇ ਕਿਹਾ ਕਿ ਉਸ ਦੇ ਕਾਲ ਰਿਕਾਰਡ ਵੀ ਜਾਂਚੇ ਜਾ ਸਕਦੇ ਹਨ, ਜੇ ਨਸ਼ਾ ਤਸਕਰਾਂ ਨਾਲ ਕੋਈ ਵੀ ਸੰਪਰਕ ਨਿਕਲੇ ਤਾਂ ਉਹ ਆਪਣੀ ਗਲਤੀ ਮੰਨ ਕੇ ਹਮੇਸ਼ਾ ਲਈ ਮੁੰਬਈ ਛੱਡ ਦੇਵੇਗੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp