ਸਟਾਫ ਰਿਪੋਰਟਰ, ਖੰਨਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜੇਵਾਲ ਵਿਖੇ ਏਡਜ਼ ਦਿਵਸ ਮੌਕੇ ਵੱਖ-ਵੱਖ ਸਰਗਰਮੀਆਂ ਕਰਵਾਈਆਂ ਗਈਆਂ। ਜਾਣਕਾਰੀ ਦਿੰਦਿਆਂ ਪਿੰ੍ਸੀਪਲ ਨਵਤੇਜ ਸ਼ਰਮਾ ਨੇ ਦੱਸਿਆ ਏਡਜ਼ ਦਿਵਸ ਮੌਕੇ ਪੋਸਟਰ ਮੇਕਿੰਗ, ਲੇਖ ਮੁਕਾਬਲਾ, ਰੰਗੋਲੀ ਮੁਕਾਬਲਾ, ਭਾਸ਼ਣ ਮੁਕਾਬਲਾ ਤੇ ਸਲੋਗਨ ਮੁਕਾਬਲਾ ਕਰਵਾਇਆ ਗਿਆ। ਉਨ੍ਹਾਂ ਦੱਸਿਆ ਇਨ੍ਹਾਂ ਮੁਕਾਬਲਿਆਂ ‘ਚ ਅੱਠਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਤਕ ਦੇ ਵਿਦਿਆਰਥੀਆਂ ਨੇ ਭਾਗ ਲਿਆ।

ਇਨ੍ਹਾਂ ਮੁਕਾਬਲਿਆਂ ‘ਚ ਕੁਲਵਿੰਦਰ ਕੌਰ, ਖੁਸ਼ਪ੍ਰਰੀਤ ਕੌਰ, ਸੁਖਦੀਪ ਕੌਰ, ਪ੍ਰਭਜੋਤ ਕੌਰ, ਸੋਨੂੰ ਤੇ ਮਨਜੋਤ ਕੌਰ ਜੇਤੂ ਰਹੇ। ਸਕੂਲ ਦੇ ਸਾਇੰਸ ਅਧਿਆਪਕਾਵਾਂ ਸੁਮਨ ਤੇ ਗਗਨ ਭਾਟੀਆ ਵੱਲੋਂ ਵਿਦਿਆਰਥੀਆਂ ਨੂੰ ਏਡਜ਼ ਦੀ ਬਿਮਾਰੀ ਦੇ ਲੱਛਣਾਂ, ਪ੍ਰਭਾਵਾਂ ਤੇ ਇਸ ਤੋਂ ਬਚਾਅ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਪਿੰ੍ਸੀਪਲ ਨਵਤੇਜ ਸ਼ਰਮਾ ਨੇ ਕਿਹਾ ਉਚਾ ਤੇ ਸੁੱਚਾ ਨੈਤਿਕ ਜੀਵਨ ਹੀ ਇਸ ਬਿਮਾਰੀ ਤੋਂ ਬਚਣ ਦਾ ਪਹਿਲਾ ਉਪਾਅ ਹੈ। ਉਨ੍ਹਾਂ ਕਿਹਾ ਸਾਨੂੰ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਸੇਵਾ ਲੈਂਦੇ ਹੋਏ ਤੇ ਸਰੀਰਕ ਸੁੰਦਰਤਾ ਉਪਾਅ ਆਦਿ ਕਰਦੇ ਹੋਏ, ਏਡਜ਼ ਸਬੰਧੀ ਪੋ੍ਟੋਕਾਲ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਇਸ ਮੌਕੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।