Skip to content
Friday, October 9, 2026 12°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਊਧਵ ਠਾਕਰੇ ਨੇ ਤੋੜੀ ਚੁੱਪੀ, ਕਿਹਾ-ਚੁੱਪ ਹਾਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਮੇਰੇ ਕੋਲ ਜਵਾਬ ਨਹੀਂ’

By Admin Published 2 min read

ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

Uddhav Thackerayਮੁੰਬਈ: ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ, ‘ਜੇਕਰ ਮੈਂ ਚੁੱਪ ਹਾਂ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਮੇਰੇ ਕੋਲ ਜਵਾਬ ਨਹੀਂ ਹੈ’।
ਹਾਲਾਂਕਿ ਇਸ ਦੌਰਾਨ ਊਧਵ ਠਾਕਰੇ ਨੇ ਕਿਸੇ ਦਾ ਨਾਮ ਨਹੀਂ ਲਿਆ ਪਰ ਮੰਨਿਆ ਜਾ ਰਿਹਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਅਤੇ ਕੰਗਨਾ ਰਣੌਤ ਨਾਲ ਪੈਦਾ ਹੋਏ ਵਿਵਾਦ ਨੂੰ ਲੈ ਕੇ ਕਹੀਆਂ ਜਾ ਰਹੀਆਂ ਗੱਲਾਂ ਦੇ ਜਵਾਬ ਵਿਚ ਊਧਵ ਠਾਕਰੇ ਨੇ ਇਹ ਗੱਲ਼ ਕਹੀ ਹੈ।ਊਧਵ ਠਾਕਰੇ ਨੇ ਇਹ ਗੱਲਾਂ ਐਤਵਾਰ ਨੂੰ ਮਹਾਰਾਸ਼ਟਰ ਦੀ ਜਨਤਾ ਨਾਲ ਫੇਸਬੁੱਕ ਲਾਈਵ ਦੌਰਾਨ ਕਹੀਆਂ ਹਨ। ਦੱਸ ਦਈਏ ਕਿ ਕੰਗਨਾ ਰਣੌਤ ਲਗਾਤਾਰ ਸ਼ਿਵਸੈਨਾ ਅਤੇ ਊਧਵ ਠਾਕਰੇ ਖਿਲਾਫ਼ ਹਮਲਾਵਰ ਹੈ। ਕੰਗਨਾ ਦੇ ਸਮਰਥਨ ਵਿਚ ਭਾਜਪਾ ਦੇ ਕਈ ਨੇਤਾ ਵੀ ਆਏ ਹਨ।ਇਸ ਲਾਈਵ ਦੌਰਾਨ ਉਹਨਾਂ ਕਿਹਾ ਕਿ ਉਹ ਸਿਆਸਤ ‘ਤੇ ਗੱਲ ਨਹੀਂ ਕਰਨਾ ਚਾਹੁੰਦੇ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਮੇਰੇ ਕੋਲ ਜਵਾਬ ਨਹੀਂ ਹੈ। ਉਹਨਾਂ ਕਿਹਾ ਕਿ ਮਹਾਰਾਸ਼ਟਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਲਈ ਮੈਂ ਮਹਾਰਾਸ਼ਟਰ ਦੀ ਬਦਨਾਮੀ ‘ਤੇ ਗੱਲ ਕਰਾਂਗਾ। ਦੱਸ ਦਈਏ ਕੰਗਨਾ ਰਣੌਤ ਅਤੇ ਸ਼ਿਵਸੈਨਾ ਵਿਚਕਾਰ ਜਾਰੀ ਤਣਾਅ ਦੌਰਾਨ ਵੀ ਊਧਵ ਠਾਕਰੇ ਨੇ ਕੰਗਨਾ ਨੂੰ ਲੈ ਕੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

 

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp