ਪੱਤਰ ਪੇ੍ਰਰਕ, ਪਾਇਲ : ਆਕਸਫੋਰਡ ਸੀਨੀਅਰ ਸੈਕੰਡਰੀ ਸਕੂਲ ਪਾਇਲ ਦੇ ਵਿਦਿਆਰਥੀਆਂ ਵੱਲੋਂ ਜ਼ੋਨਲ ਅਥਲੈਟਿਕਸ ਮੁਕਾਬਲਿਆਂ ‘ਚ ਭਾਗ ਲੈਂਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਤਗਮੇ ਆਪਣੇ ਨਾਮ ਕੀਤੇ।

ਜ਼ੋਨਲ ਅਥਲੈਟਿਕਸ ਮੁਕਾਬਲਿਆਂ ਦੇ ਵੱਖ-ਵੱਖ ਵਰਗਾਂ ‘ਚ ਸਕੂਲ ਦੇ ਖਿਡਾਰੀਆਂ ਨੇ ਲਗਪਗ 35 ਤਗਮੇ ਆਪਣੇ ਨਾਂ ਕੀਤੇ। ਮੁਕਾਬਲਿਆਂ ਦੌਰਾਨ ਟ੍ਰੈਕ ਤੇ ਫੀਲਡ ਈਵੈਂਟ ਕਰਵਾਏ ਗਏ ਤੇ ਇਨ੍ਹਾਂ ਸਾਰੇ ਈਵੈਂਟਸ ‘ਚ ਸਕੂਲ ਦੇ ਖਿਡਾਰੀਆਂ ਨੇ ਭਾਗ ਲਿਆ ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਖਿਡਾਰੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਸਦਕਾ ਸਕੂਲ ਦੇ ਕਾਰਜਕਾਰੀ ਪ੍ਰਧਾਨ ਕਿਰਨਪ੍ਰਰੀਤ ਸਿੰਘ ਧਾਲੀਵਾਲ, ਪਿੰ੍ਸੀਪਲ ਵਿਜੇ ਕਪੂਰ ਤੇ ਸਮੂਹ ਸਟਾਫ ਨੇ ਖਿਡਾਰੀਆਂ ਦੀ ਸਖਤ ਮਿਹਨਤ, ਮਾਪਿਆਂ ਦੇ ਸਹਿਯੋਗ ਤੇ ਸਕੂਲ ਦੇ ਖੇਡ ਕੋਚ ਰਵਿੰਦਰ ਸਿੰਘ ਦੀ ਸਲਾਘਾ ਕਰਦੇ ਹੋਏ ਅੱਗੇ ਜ਼ਿਲ੍ਹਾ ਤੇ ਸਟੇਟ ਪੱਧਰ ਦੇ ਮੁਕਾਬਲਿਆਂ ਲਈ ਟੀਮਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।