ਜਾਗਰਣ ਸੰਵਾਦਦਾਤਾ, ਆਗਰਾ : ਤੇਰੀ ਲੱਤ ’ਚ 40 ਗੋਲ਼ੀਆਂ ਮਾਰੂੰਗਾ ਅਜੇ 39 ਬਾਕੀ ਹਨ। ਛੇ ਮਹੀਨੇ ਬਾਅਦ ਆਉਂਗਾ ਤੇ ਦੁਬਾਰਾ ਗੋਲ਼ੀ ਮਾਰੂੰਗਾ। ਕੋਚਿੰਗ ’ਚ ਵੜ ਕੇ ਅਧਿਆਪਕ ਨੂੰ ਗੋਲ਼ੀ ਮਾਰਨ ਵਾਲੇ ਨੌਜਵਾਨਾਂ ਨੇ ਰੀਲ ਬਣਾ ਕੇ ਇਹ ਐਲਾਨ ਕੀਤਾ ਸੀ।
ਰੀਲ ‘ਚ ਨੌਜਵਾਨਾਂ ਦੀ ਹੌਂਸਲਾ ਅਫ਼ਜਾਈ ਦੇਖ ਪੁਲਿਸ ਸਮੇਤ ਹੋਰ ਲੋਕ ਵੀ ਹੈਰਾਨ ਰਹਿ ਗਏ ਸੀ। ਉਸ ਦੇ ਮਨ ’ਚ ਸਵਾਲ ਸੀ ਕਿ ਨੌਜਵਾਨਾਂ ’ਚ ਇਹ ਹੌਂਸਲਾ ਕਿੱਥੋਂ ਆਇਆ? ਇਸ ਪਿੱਛੇ ਕੌਣ ਹੈ?
ਪੁਲਿਸ ਨੂੰ ਇਸ ਦਾ ਜਵਾਬ ਸ਼ੁੱਕਰਵਾਰ ਨੂੰ ਉਦੋਂ ਮਿਲਿਆ ਜਦੋਂ ਖੰਡੌਲੀ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਯੂ-ਟਿਊਬ ‘ਤੇ ਗੈਂਗਸਟਰ ਲਾਰੈਂਸ ਵਿਸ਼ਨੋਈ ਦੀਆਂ ਕਈ ਰੀਲਾਂ ਦੇਖੀਆਂ ਹਨ। ਇਹ ਦੇਖ ਕੇ ਉਹ ਪ੍ਰਭਾਵਿਤ ਹੋਏ। ਅਧਿਆਪਕ ਨੂੰ ਗੋਲ਼ੀ ਮਾਰਨ ਤੋਂ ਬਾਅਦ ਉਹ ਉਸੇ ਅੰਦਾਜ਼ ‘ਚ ਰੀਲ ਬਣਾ ਕੇ ਆਪਣੀ ਦਹਿਸ਼ਤ ਫੈਲਾਉਣਾ ਚਾਹੁੰਦੇ ਸਨ।
ਖੰਡੌਲੀ ਥਾਣਾ ਖੇਤਰ ‘ਚ ਵੀਰਵਾਰ ਸ਼ਾਮ ਨੂੰ ਦੋ ਨੌਜਵਾਨਾਂ ਨੇ ਕੋਚਿੰਗ ਕਲਾਸ ‘ਚ ਦਾਖ਼ਲ ਹੋ ਕੇ ਅਧਿਆਪਕ ਸੁਮਿਤ ਦੀ ਲੱਤ ‘ਚ ਗੋਲ਼ੀ ਮਾਰ ਦਿੱਤੀ। ਇਸ ਕਾਰਨ ਉਥੇ ਮੌਜੂਦ ਵਿਦਿਆਰਥੀਆਂ ’ਚ ਦਹਿਸ਼ਤ ਫੈਲ ਗਈ।
ਇਸ ਵਾਰਦਾਤ ਤੋਂ ਬਾਅਦ ਦੋਵਾਂ ਨੌਜਵਾਨਾਂ ਨੇ ਮੋਬਾਈਲ ‘ਤੇ ਰੀਲ ਬਣਾਈ। ਇਹ ਐਲਾਨ ਕੀਤਾ ਗਿਆ ਕਿ ਉਨ੍ਹਾਂ ਨੇ 40 ਗੋਲ਼ੀਆਂ ਚਲਾਉਣੀਆਂ ਹਨ, ਅਜੇ 39 ਗੋਲੀਆਂ ਬਾਕੀ ਹਨ। ਇਸ ਤੋਂ ਬਾਅਦ ਦੋਵਾਂ ਨੌਜਵਾਨਾਂ ਨੇ ਇੰਟਰਨੈੱਟ ਮੀਡੀਆ ‘ਤੇ ਆਪਣੀ ਵੀਡੀਓ ਵਾਇਰਲ ਕਰ ਦਿੱਤੀ। ਉਸ ਵੱਲੋਂ ਬਣਾਈ ਗਈ ਰੀਲ ਦੇਖ ਕੇ ਲੋਕ ਹੈਰਾਨ ਰਹਿ ਗਏ।



