ਪੱਤਰ ਪੇ੍ਰਰਕ, ਰਾਮਾਂ ਮੰਡੀ : ਰੇਲ ਮੰਤਰਾਲੇ ਵੱਲੋਂ ਸਿਰਸਾ ਐਮਪੀ ਸੁਨੀਤਾ ਦੁੱਗਲ ਦੀਆਂ ਸਿਫਾਰਸ਼ਾਂ ‘ਤੇ ਹਿਸਾਰ-ਜੈਪੁਰ ਸਪੈਸ਼ਲ ਰੇਲਗੱਡੀ ਸੰਖਿਆ ਨੰਬਰ 14734, 14733 ਨੂੰ ਬਠਿੰਡਾ ਤਕ ਵਧਾਉਣ ਤੋਂ ਬਾਅਦ ਪਹਿਲੀ ਵਾਰ ਅੱਜ ਸ਼ਾਮ 4.50 ਵਜੇ ਰਾਮਾਂ ਰੇਲਵੇ ਸਟੇਸ਼ਨ ਪਹੁੰਚਣ ‘ਤੇ ਰੇਲਵੇ ਪੈਸੇਂਜਰ ਐਸੋਸੀਏਸ਼ਨ ਰਾਮਾਂ ਸਹਾਰਾ ਵੈਲਫੇਅਰ ਕਲੱਬ ਅਤੇ ਸ਼ਹਿਰ ਦੇ ਮੋਹਤਬਰਾਂ ਵੱਲੋਂ ਗੱਡੀ ਦੇ ਡਰਾਈਵਰ, ਗਾਰਡ, ਸਥਾਨਕ ਸਟੇਸ਼ਨ ਮਾਸਟਰ ਮੁਕੇਸ਼ ਤੋਮਰ ਸਮੂਹ ਸਟਾਫ ਅਤੇ ਰੇਲਵੇ ਪੁਲਿਸ ਚੌਂਕੀਆਂ ਦੇ ਮੁਲਾਜ਼ਮਾਂ ਦਾ ਨਿੱਘਾ ਸੁਆਗਤ ਕੀਤਾ ਗਿਆ ਅਤੇ ਲੱਡੂ ਵੰਡੇ ਗਏ। ਰੇਲਵੇ ਪੈਸੇਂਜਰ ਐਸੋਸੀਏਸ਼ਨ ਦੇ ਪ੍ਰਧਾਨ ਸੂਰਜ ਰਤਨ ਮਹੇਸ਼ਵਰੀ, ਸਹਾਰਾ ਕਲੱਬ ਦੇ ਪ੍ਰਧਾਨ ਡਾਕਟਰ ਸੋਹਨ ਲਾਲ ਕਲਿਆਣੀ ਨੇ ਹਿਸਾਰ-ਜੈਪੁਰ ਸਪੈਸ਼ਲ ਰੇਲ ਗੱਡੀ ਨੂੰ ਬਠਿੰਡਾ ਤਕ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਹਲਕਾ ਸਿਰਸਾ ਐਮਪੀ ਸੁਨੀਤਾ ਦੁੱਗਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਗੱਡੀ ਨੂੰ ਬਠਿੰਡਾ ਤਕ ਵਧਾਉਣ ਨਾਲ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਬਠਿੰਡਾ -ਸਿਰਸਾ ਰੇਲਵੇ ਟਰੈਕ ਵਿਚਕਾਰ ਹੋਰ ਵੀ ਮੇਲ ਗੱਡੀਆਂ ਚੱਲਦੀਆਂ ਹਨ, ਪਰ ਰਾਮਾਂ ਸਟੇਸ਼ਨ ‘ਤੇ ਉਨ੍ਹਾਂ ਦਾ ਠਹਿਰਾਵ ਨਾ ਹੋਣ ਕਾਰਨ ਲੋਕਾਂ ਨੂੰ ਇਨਾਂ੍ਹ ਗੱਡੀਆਂ ਦਾ ਕੋਈ ਬਹੁਤਾ ਲਾਭ ਨਹੀਂ ਹੈ। ਉਨ੍ਹਾਂ ਰੇਲ ਮੰਤਰੀ ਤੋਂ ਮੰਗ ਕੀਤੀ ਹੈ ਕਿ ਬਾਕੀ ਮੇਲ ਗੱਡੀਆਂ ਦਾ ਵੀ ਰਾਮਾਂ ਸਟੇਸ਼ਨ ਤੇ ਠਹਿਰਾ ਕੀਤਾ ਜਾਵੇ, ਕਿਉਂਕਿ ਰਾਮਾਂ ਨੇੜੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੀ ਸਥਾਪਣਾ ਹੋਣ ਕਾਰਨ ਦੇਸ਼ ਦੇ ਸਮੂਹ ਸੂਬਿਆਂ ਦੇ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਦਾ ਰਿਫਾਇਨਰੀ ਵਿਚ ਲਗਾਤਾਰ ਆਉਣਾ ਜਾਣਾ ਰਹਿੰਦਾ ਹੈ। ਇਸ ਮੌਕੇ ਰੇਲਵੇ ਪੈਸੇਂਜਰ ਐਸੋਸੀਏਸ਼ਨ ਦੇ ਨਰੇਸ਼ ਲੈਹਰੀ ਮੀਤ ਪ੍ਰਧਾਨ, ਕੈਲਾਸ਼ ਚੰਦ ਕੌਸ਼ਕਿ ਸਕੱਤਰ, ਮੰਗਤ ਲੈਹਰੀ ਕੈਸ਼ੀਅਰ , ਤੋਸ਼ ਗੋਇਲ, ਅਸ਼ਵਨੀ ਮਹੇਸ਼ਵਰੀ, ਜਗਦੀਸ਼ ਰਾਏ ਮਿੱਤਲ, ਓਮ ਪ੍ਰਕਾਸ਼ ਨਿੱਕਾ, ਸਹਾਰਾ ਕਲੱਬ ਦੇ ਸੁਰੇਸ਼ ਕਾਂਸਲ ਐਡਵੋਕੇਟ ਮੀਤ ਪ੍ਰਧਾਨ ਸਮੂਹ ਮੈਂਬਰਾਂ ਤੋਂ ਇਲਾਵਾ ਤੇਲੂ ਰਾਮ ਲੈਹਰੀ ਐਮਸੀ, ਵਿਸ਼ਾਲ ਲੈਹਰੀ, ਓਂਕਾਰ ਸਿੰਘ ਐਡਵੋਕੇਟ ਰਾਮਸਰਾ, ਸੰਜੇ ਸ਼ਰਮਾ, ਮੋਹਨ ਲਾਲ ਮਿੱਤਲ, ਇੰਦਰਜੀਤ ਮਹੇਸ਼ਵਰੀ, ਰਮੇਸ਼ ਟੇਲਰ, ਤਰਸੇਮ ਮਲਕਾਣਾ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



