ਵਿਜੇ ਜਯੋਤੀ, ਨਵਾਂਸ਼ਹਿਰ : ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵੱਲੋਂ ਕੈਂਟ ਗਰਾਊਂਡ ਨਵਾਂਸ਼ਹਿਰ ਵਿਖੇ 17 ਤੋਂ 23 ਸਤੰਬਰ ਤਕ ਸ਼੍ਰੀ ਰਾਮ ਕਥਾ ਸ਼ੁਰੂ ਕੀਤੀ ਜਾ ਰਹੀ ਹੈ। ਜਿਸ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਬੁਲਾਰੇ ਸਵਾਮੀ ਉਮੇਸ਼ਾਨੰਦ ਜੀ ਨੇ ਦੱਸਿਆ ਕਿ ਕਥਾ ਤੋਂ ਪਹਿਲਾਂ 15 ਸਤੰਬਰ ਨੂੰ ਇਕ ਵਿਸ਼ਾਲ ਮੰਗਲ ਕਲਸ਼ ਯਾਤਰਾ ਮੁੱਖ ਸੜਕਾਂ ਰੇਲਵੇ ਰੋਡ, ਬੰਗਾ ਰੋਡ, ਗੜ੍ਹਸ਼ੰਕਰ ਰੋਡ ‘ਤੇ ਕੱਢੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਥਾ ਕਰਨ ਲਈ ਦੇਸ਼-ਵਿਦੇਸ਼ ਦੀ ਯਾਤਰਾ ਕਰਦੇ ਹੋਏ ਸਾਧਵੀ ਸੇ੍ਆ ਭਾਰਤੀ ਜੀ ਦਿੱਲੀ ਤੋਂ ਆਪਣੀ ਟੀਮ ਸਮੇਤ ਪਹੁੰਚਣਗੇ। ਉੁਨ੍ਹਾਂ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ। ਇਸ ਮੌਕੇ ਸਾਧਵੀ ਉੱਤਮ ਭਾਰਤੀ ਅਤੇ ਪ੍ਰਬੰਧਕੀ ਟੀਮ ਹਾਜ਼ਰ ਸੀ।