ਕੌਸ਼ਲ ਮੱਲ੍ਹਾ, ਹਠੂਰ : ਸ਼ੋ੍ਮਣੀ ਅਕਾਲੀ ਦਲ (ਬਾਦਲ) ਸਰਕਾਰ ਸਮੇਂ ਪਿੰਡ ਡੱਲਾ ‘ਚ ਲਗਾਏ ਵਿਕਾਸ ਕਾਰਜਾਂ ਦਾ ਨੀਹ ਪੱਥਰ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਕਿਹਾ ਬੀਤੀ ਰਾਤ ਪਿੰਡ ਡੱਲਾ ਦੀ ਚਾਹਿਲ ਪੱਤੀ ਦੀ ਧਰਮਸ਼ਾਲਾ ਨੇੜੇ ਲੱਗੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਤੋੜਿਆ ਗਿਆ ਹੈ, ਜਿਸ ਦੀ ਪਿੰਡ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਪਤਾ ਲੱਗਿਆ ਹੈ ਜੋ ਰਾਤ ਸਮੇਂ ਇੱਕ ਕਾਲੀ ਲੋਈ ਵਾਲਾ ਵਿਅਕਤੀ ਨੀਂਹ ਪੱਥਰ ਨੂੰ ਤੋੜ ਰਿਹਾ ਹੈ ਪਰ ਉਸ ਦੀ ਪਛਾਣ ਨਹੀਂ ਹੋ ਸਕੀ।
ਉਨ੍ਹਾਂ ਕਿਹਾ ਪੱਥਰ ਤੋੜਨ ਦੀ ਸੂਚਨਾ ਥਾਣਾ ਹਠੂਰ ਨੂੰ ਦੇ ਦਿੱਤੀ ਹੈ ਤੇ ਇਸ ਸ਼ਰਾਰਤੀ ਅਨਸਰ ਖ਼ਿਲਾਫ਼ ਗ੍ਰਾਮ ਪੰਚਾਇਤ ਡੱਲਾ ਵੱਲੋਂ ਕਾਨੂੰਨੀ ਕਾਰਵਾਈ ਕਰਵਾਈ ਜਾ ਰਹੀ ਹੈ ਤਾਂ ਜੋ ਅੱਗੋਂ ਕੋਈ ਹੋਰ ਪਿੰਡ ਦੀਆਂ ਸਾਂਝੀਆਂ ਥਾਵਾਂ ਦਾ ਨੁਕਸਾਨ ਨਾ ਕਰ ਸਕੇ।
ਇਸ ਮੌਕੇ ਕਰਮਜੀਤ ਸਿੰਘ ਕੰਮੀ ਡੱਲਾ, ਇਕਬਾਲ ਸਿੰਘ, ਪਾਲੀ ਡੱਲਾ, ਮੁੱਲਾ ਸਿੰਘ ਚਾਹਿਲ, ਜੀਤਾ ਸਿੰਘ ਸਰਾਂ, ਅਰਸਾ ਸਿੰਘ ਜੈਦ, ਬਚਨ ਸਿੰਘ ਚਾਹਿਲ, ਗਿੰਦਾ ਸਿੰਘ ਚਾਹਿਲ ਆਦਿ ਹਾਜ਼ਰ ਸਨ।


