ਸਰੀ ਸਿਟੀ ਅਤੇ ਸਰੀ ਪੁਲਿਸ ਬੋਰਡ ਵਿਚਕਾਰ 2026 ਦੇ ਪੁਲੀਸਿੰਗ ਬਜਟ ‘ਤੇ ਹੋਇਆ ਸਮਝੌਤਾ

ਸਰੀਬੀ.ਸੀ. – ਸਰੀ ਸਿਟੀ ਅਤੇ ਸਰੀ ਪੁਲਿਸ ਬੋਰਡ, ਸਰੀ ਪੁਲਿਸ ਸਰਵਿਸ (Surrey Police Service) ਲਈ 2026 ਦੇ ਬਜਟ ਸਮਝੌਤੇ ‘ਤੇ ਪਹੁੰਚ ਗਏ ਹਨ, ਜਿਸ ਵਿੱਚ RCMP ਤੋਂ SPS ਵਿੱਚ ਨਿਰੰਤਰ ਤਬਦੀਲੀ ਦਾ ਸਮਰਥਨ ਕਰਨ ਅਤੇ ਪੂਰੇ ਸ਼ਹਿਰ ਵਿੱਚ ਜਨਤਕ ਸੁਰੱਖਿਆ ਨੂੰ ਵਧਾਉਣ ਲਈ 284.5 ਮਿਲੀਅਨ ਡਾਲਰ ਦੀ ਮਨਜ਼ੂਰੀ ਦਿੱਤੀ ਗਈ ਹੈ।

ਇਹ ਬਜਟ ਪਿਛਲੇ ਸਾਲ ਦੇ ਮੁਕਾਬਲੇ 45 ਮਿਲੀਅਨ ਡਾਲਰ ਦਾ ਵਾਧਾ ਅਤੇ 2021 ਤੋਂ ਹੁਣ ਤੱਕ ਲਗਭਗ $100 ਮਿਲੀਅਨ ਨਵੀਂ ਪੁਲਿਸ ਦੇ ਵਾਧੂ ਖਰਚਿਆਂ ਨੂੰ ਦਰਸਾਉਂਦਾ ਹੈ। ਇਹ ਸਿਟੀ ਦੀ ਇਸ ਵਚਨਬੱਧਤਾ ਨੂੰ ਦਰਸਾਉਂਦਾ ਹੈ ਕਿ ਚੱਲ ਰਹੇ ਜਬਰੀ ਵਸੂਲੀਆਂ ਦੇ ਸੰਕਟ ਦਾ ਮੁਕਾਬਲਾ ਕੀਤਾ ਸਕੇ, ਫ਼ਰੰਟਲਾਈਨ ਪੁਲੀਸਿੰਗ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਸਰੀ ਪੁਲਿਸ ਸਰਵਿਸ  ਨੂੰ ਸਰੀ ਨਿਵਾਸੀਆਂ ਦੀ ਸੁਰੱਖਿਆ ਲਈ ਲੋੜੀਂਦੇ ਸਰੋਤ ਪ੍ਰਦਾਨ ਕੀਤੇ ਜਾਣ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਮੈਂ ਇਸ ਪ੍ਰਸਤਾਵਿਤ ਬਜਟ ਨੂੰ ਤਿਆਰ ਕਰਨ ਲਈ ਪੁਲਿਸ ਬੋਰਡ, ਸਰੀ ਪੁਲਿਸ ਸਰਵਿਸ ਅਤੇ ਸਿਟੀ ਸਟਾਫ਼ ਵੱਲੋਂ ਕੀਤੀ ਸਖ਼ਤ ਮਿਹਨਤ ਲਈ ਧੰਨਵਾਦ ਕਰਨਾ ਚਾਹੁੰਦੀ ਹਾਂ। ਸਾਡੀ ਤਰਜੀਹ ਹਮੇਸ਼ਾ ਹੀ ਜਨਤਕ ਸੁਰੱਖਿਆ ਦੀ ਰੱਖਿਆ ਕਰਨੀ ਰਹੀ ਹੈ, ਅਤੇ ਨਾਲ ਹੀ ਟੈਕਸਾਂ ਨੂੰ ਸੰਭਵ ਹੋ ਸਕੇ ਤੱਕ ਘੱਟ ਰੱਖਣਾ ਹੈ। ਮੈਨੂੰ ਖੁਸ਼ੀ ਹੈ ਕਿ ਸਾਡੇ ਕੋਲ ਐਸਾ ਬਜਟ ਹੈ, ਜੋ ਇਸ ਸੰਤੁਲਨ ਨੂੰ ਅੱਗੇ ਵਧਾਉਂਦਾ ਹੈ।”

ਸਰੀ ਪੁਲਿਸ ਸਰਵਿਸ ਨੇ ਨਵੰਬਰ 2025 ਵਿੱਚ ਆਪਣਾ 2026 ਦਾ ਆਰਜ਼ੀ ਬਜਟ ਜਾਰੀ ਕੀਤਾ ਸੀ। ਉਸ ਤੋਂ ਬਾਅਦ, ਪੁਲਿਸ ਬੋਰਡ, ਸਿਟੀ ਸਟਾਫ਼ ਅਤੇ SPS ਲੀਡਰਸ਼ਿਪ ਨੇ ਮਿਲ ਕੇ ਵਿੱਤੀ ਯੋਜਨਾ ਦੀ ਸਮੀਖਿਆ,  ਸੁਧਾਰ ਅਤੇ ਅੰਤਿਮ ਰੂਪ ਦਿੱਤਾ ਹੈ।

ਸਰੀ ਪੁਲਿਸ ਬੋਰਡ ਦੇ ਚੇਅਰ ਹਾਰਲੀ ਚੈਪਲ ਨੇ ਕਿਹਾ, “ਮੈਂ ਖੁਸ਼ ਹਾਂ ਕਿ ਸਰੀ ਪੁਲਿਸ ਬੋਰਡ ਅਤੇ ਸਿਟੀ ਪੁਲਿਸ ਦੇ ਸਾਂਝੇ ਬਜਟ ‘ਤੇ ਸਹਿਮਤ ਹੋਏ ਹਨ। ਇਹ ਬਜਟ ਸਰੀ ਪੁਲਿਸ ਸਰਵਿਸ ਨੂੰ ਉਹ ਸਰੋਤ ਪ੍ਰਦਾਨ ਕਰੇਗਾ ਜੋ ਭਾਈਚਾਰੇ ਵੱਲੋਂ ਉਮੀਦ ਕੀਤੀਆਂ ਸੇਵਾਵਾਂ ਮੁਹੱਈਆ ਕਰਨ ਲਈ ਲੋੜੀਂਦੇ ਹਨ। ਬੋਰਡ, ਸਿਟੀ ਕੌਂਸਲ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਉਤਸ਼ਾਹਿਤ ਹੈ ਅਤੇ ਪੁਲਿਸ ਦੀਆਂ ਤਰਜੀਹਾਂ ਦੀ ਸਮੀਖਿਆ ਕਰਨ ਅਤੇ ਸਰੀ ਲਈ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਅਗਲੇ ਕਦਮਾਂ ਦੀ ਉਮੀਦ ਕਰਦਾ ਹੈ।”

ਸਰੀ ਇਸ ਸਮੇਂ ਇੱਕ ਸੰਪੂਰਨ ਤੌਰ ‘ਤੇ ਕਾਰਜਸ਼ੀਲ ਮਿਉਂਸੀਪਲ ਪੁਲਿਸ ਸਰਵਿਸ ਵੱਲ ਅੱਗੇ ਵਧ ਰਿਹਾ ਹੈ ਤੇ ਮਨਜ਼ੂਰ ਕੀਤੀ ਗਈ ਫੰਡਿੰਗ ਨਾਲ ਸਟਾਫਿੰਗ, ਓਪਰੇਸ਼ਨਲ ਲੋੜਾਂ, ਟਰੇਨਿੰਗ ਅਤੇ ਤਬਦੀਲੀ-ਸਬੰਧੀ ਖ਼ਰਚਿਆ ਨੂੰ ਸਹਾਇਤਾ ਮਿਲੇਗੀ। 

Share:

Facebook
Twitter
Pinterest
LinkedIn
matrimonail-ads
On Key

Related Posts

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.