Ad-Time-For-Vacation.png

ਸਰੀ ਨੇ ਵੱਡੀਆਂ ਅਣਚਾਹੀਆਂ ਵਸਤੂਆਂ ਦੀ ਮੁਫ਼ਤ ਪਿਕਅੱਪ ਸਰਵਿਸ ਵਿੱਚ ਤੇਜ਼ੀ ਲਿਆਉਣ ਲਈ ਸੇਵਾਵਾਂ ‘ਚ ਕੀਤਾ ਵਾਧਾ

ਸਰੀ, ਬੀ.ਸੀ. – ਸਰੀ ਵਾਸੀ ਨਵੇਂ ਸਾਲ ਦੀ ਸ਼ੁਰੂਆਤ ਆਪਣੇ ਘਰ ਅਤੇ ਗੁਆਂਢ ਨੂੰ ਹੋਰ ਸਾਫ਼-ਸੁਥਰਾ ਬਣਾਕੇ ਸਕਦੇ ਹਨ, ਕਿਉਂਕਿ ਸ਼ਹਿਰ ਦੀ ਮੁਫ਼ਤ ਵੱਡੀਆਂ ਵਸਤੂਆਂ ਦੀ ਪਿਕਅੱਪ ਸਰਵਿਸ ਹੁਣ ਹੋਰ ਤੇਜ਼ ਕਰ ਦਿੱਤੀ ਗਈ ਹੈ। ਹੋਰ ਕਲੈਕਸ਼ਨ ਟਰੱਕ ਸ਼ਾਮਲ ਕੀਤੇ ਜਾਣ ਕਾਰਨ, ਨਿਵਾਸੀ ਹੁਣ ਦੋ ਤੋਂ ਤਿੰਨ ਹਫ਼ਤਿਆਂ ਦੇ ਅੰਦਰ ਪਿਕਅੱਪ ਤੈਅ ਕਰ ਸਕਦੇ ਹਨ। ਇਸ ਨਾਲ ਪੁਰਾਣਾ ਫ਼ਰਨੀਚਰ, ਘਰੇਲੂ ਉਪਕਰਨ (ਐਪਲਾਇੰਸ), ਗੱਦੇ ਅਤੇ ਇਲੈੱਕਟ੍ਰਾਨਿਕ ਸਮਾਨ ਵਰਗੀਆਂ ਭਾਰੀ ਵਸਤੂਆਂ ਨੂੰ ਜ਼ਿੰਮੇਵਾਰ ਢੰਗ ਨਾਲ ਨਿਪਟਾਉਣਾ ਹੋਰ ਵੀ ਆਸਾਨ ਹੋ ਗਿਆ ਹੈ।

ਹਰ ਘਰ ਸਾਲ ਵਿੱਚ ਵੱਧ ਤੋਂ ਵੱਧ ਛੇ ਵੱਡੀਆਂ ਵਸਤੂਆਂ ਚੁੱਕਣ ਲਈ ਬੁੱਕ ਕਰ ਸਕਦਾ ਹੈ, ਜਦਕਿ ਰਜਿਸਟਰਡ ਸੈਕੰਡਰੀ ਸੁਇਟ ਵਾਲੇ ਘਰ ਅੱਠ ਚੀਜ਼ਾਂ ਚੁਕਵਾਉਣ ਦੇ ਯੋਗ ਹੁੰਦੇ ਹਨ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਵਸਨੀਕਾਂ ਨੂੰ ਅਣਚਾਹੀਆਂ ਚੀਜ਼ਾਂ ਤੋਂ ਛੁਟਕਾਰਾ ਪਾਉਣ ਲਈ ਮੁਫ਼ਤ ਅਤੇ ਸੁਵਿਧਾਜਨਕ ਵਿਕਲਪ ਮੁਹੱਈਆ ਕਰਵਾਉਣਾ, ਸਰੀ ਨੂੰ ਸਾਫ਼ ਰੱਖਣ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਅਸੀਂ ਹੋਰ ਵਾਹਨ ਸ਼ਾਮਲ ਕੀਤੇ ਹਨ ਤਾਂ ਜੋ ਨਿਵਾਸੀ ਹੋਰ ਵੀ ਜਲਦੀ ਪਿਕਅੱਪ ਤੈਅ ਕਰ ਸਕਣ ਅਤੇ ਗ਼ੈਰਕਾਨੂੰਨੀ ਡੰਪਿੰਗ ਲਈ ਕੋਈ ਬਹਾਨਾ ਨਾ ਰਹੇ।”

ਸਰੀ ਵਾਸੀ ਆਨਲਾਈਨ surrey.ca/largeitems ‘ਤੇ ਜਾਂ 604-590-7289 ‘ਤੇ ਕਾਲ ਕਰ (3 ਦਬਾ ਕੇ) ਵੱਡੀਆਂ ਵਸਤੂਆਂ ਚੁੱਕਣ ਦੀ ਸਰਵਿਸ ਬੁੱਕ ਕਰ ਸਕਦੇ ਹਨ। ਬਿਨਾਂ ਬੁਕਿੰਗ ਦੇ ਕਰਬ ‘ਤੇ ਰੱਖੀਆਂ ਗਈਆਂ  ਚੀਜਾਂ  ਨੂੰ ਗ਼ੈਰਕਾਨੂੰਨੀ ਤੌਰ ‘ਤੇ ਸੁੱਟਿਆ ਹੋਇਆ ਸਮਾਨ ਮੰਨਿਆ ਜਾ ਸਕਦਾ ਹੈ ਅਤੇ ਇਸ ਲਈ ਜੁਰਮਾਨਾ ਹੋ ਸਕਦਾ ਹੈ।

ਵੱਡੀ ਮਾਤਰਾ ਵਿੱਚ ਜਾਂ ਤੁਰੰਤ ਨਿਪਟਾਰੇ ਲਈ, ਵਸਨੀਕ ਸਰੀ ਦੀਆਂ ਦੋ ਰੀਸਾਈਕਲਿੰਗ ਅਤੇ ਰਹਿੰਦ-ਖੂੰਹਦ ਦੀਆਂ ਸਹੂਲਤਾਂ: ਸੈਂਟਰਲ ਸਰੀ ਰੀਸਾਈਕਲਿੰਗ ਐਂਡ ਵੈਸਟ ਸੈਂਟਰ  (154 ਸਟਰੀਟ – 67 ਐਵਿਨਿਊ) ਅਤੇ ਉੱਤਰੀ ਸਰੀ ਰੀਸਾਈਕਲਿੰਗ ਐਂਡ ਵੈਸਟ ਸੈਂਟਰ (9770 -192 ਸਟਰੀਟ) ਵਿਖੇ ਅਣਚਾਹੀਆਂ ਚੀਜ਼ਾਂ ਨੂੰ ਮੁਫ਼ਤ ਜਾਂ ਘੱਟ ਕੀਮਤ ‘ਤੇ ਛੱਡ ਸਕਦੇ ਹਨ।

ਵੱਡੀਆਂ ਵਸਤੂਆਂ ਦੀ ਪਿਕਅੱਪ ਸੇਵਾ ਜਾਂ ਸਥਾਨਕ ਰੀਸਾਈਕਲਿੰਗ ਅਤੇ ਰਹਿੰਦ-ਖੂੰਹਦ ਦੀਆਂ ਸਹੂਲਤਾਂ ਦੀ ਵਰਤੋਂ ਕਰਕੇ, ਵਸਨੀਕ ਸਰੀ ਦੇ ਆਂਢ -ਗੁਆਂਢ ਨੂੰ ਸਾਫ਼-ਸੁੱਥਰਾ ਅਤੇ ਸੁਰੱਖਿਅਤ ਰੱਖਣ ਵਿੱਚ ਯੋਗਦਾਨ ਪਾ ਸਕਦੇ ਹਨ।

ਵਧੇਰੇ ਜਾਣਕਾਰੀ ਲਈ, surrey.ca/largeitems ‘ਤੇ ਜਾਓ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਫੁੱਟਬਾਲ ਪ੍ਰੇਮੀਆਂ ਲਈ ਮੁਫ਼ਤ ਵਿਸ਼ਵ ਕੱਪ 26™ ਲਾਈਵ ਪ੍ਰਸਾਰਣ ਸਮਾਗਮਾਂ ਦੀ ਮੇਜ਼ਬਾਨੀ ਕਰੇਗਾ

ਸਰੀ, ਬੀ.ਸੀ. – ਸਰੀ ਸ਼ਹਿਰ 11 ਜੂਨ ਤੋਂ 19 ਜੁਲਾਈ, 2026 ਤੱਕ ਸਰੀ ਸ਼ੌਕਰ ਫੈਨ ਜੋਨਜ਼ ਦੀ ਮੇਜ਼ਬਾਨੀ ਕਰੇਗਾ, ਜਿਸ ਨਾਲ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਫੀਫਾ ਵਿਸ਼ਵ ਕੱਪ 26™ ਦੇ ਰੋਮਾਂਚਕ ਮੈਚਾਂ ਦਾ ਆਨੰਦ ਇਕੱਠੇ ਮੁਫ਼ਤ

ਸਰੀ ਵੱਲੋਂ ਭਵਿੱਖੀ ਸੇਵਾਵਾਂ ‘ਚ ਨਿਵੇਸ਼ ‘ਤੇ ਕੇਂਦਰਿਤ ਕਿਫ਼ਾਇਤੀ 2026 ਬਜਟ ਪੇਸ਼

2026-2030 ਜਨਰਲ ਓਪਰੇਟਿੰਗ ਅਤੇ ਕੈਪੀਟਲ ਬਜਟ ਹੁਣ ਜਨਤਾ ਲਈ ਉਪਲਬਧ ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਆਪਣੇ ਪ੍ਰਸਤਾਵਿਤ 2026-2030 ਜਨਰਲ ਓਪਰੇਟਿੰਗ ਅਤੇ ਕੈਪੀਟਲ ਬਜਟ ਜਾਰੀ ਕਰ ਦਿੱਤੇ ਹਨ, ਜੋ ਅਗਲੇ

ਸਰੀ ਸਿਟੀ ਅਤੇ ਸਰੀ ਪੁਲਿਸ ਬੋਰਡ ਵਿਚਕਾਰ 2026 ਦੇ ਪੁਲੀਸਿੰਗ ਬਜਟ ‘ਤੇ ਹੋਇਆ ਸਮਝੌਤਾ

ਸਰੀ, ਬੀ.ਸੀ. – ਸਰੀ ਸਿਟੀ ਅਤੇ ਸਰੀ ਪੁਲਿਸ ਬੋਰਡ, ਸਰੀ ਪੁਲਿਸ ਸਰਵਿਸ (Surrey Police Service) ਲਈ 2026 ਦੇ ਬਜਟ ਸਮਝੌਤੇ ‘ਤੇ ਪਹੁੰਚ ਗਏ ਹਨ, ਜਿਸ ਵਿੱਚ RCMP ਤੋਂ SPS ਵਿੱਚ ਨਿਰੰਤਰ ਤਬਦੀਲੀ ਦਾ ਸਮਰਥਨ ਕਰਨ ਅਤੇ ਪੂਰੇ ਸ਼ਹਿਰ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.