Ad-Time-For-Vacation.png

ਸਰੀ ਨੇ ਪਾਰਕਾਂ ਨੂੰ ਅੱਪਗਰੇਡ ਕਰਨ ਲਈ $3.5 ਮਿਲੀਅਨ ਦੇ ਠੇਕਿਆਂ ਨੂੰ ਦਿੱਤੀ  ਮਨਜ਼ੂਰੀ : ਨਿਊਟਨ ਦੇ ਗਰਮ ਪਿਕਨਿਕ ਸ਼ੈਲਟਰ ਵੀ ਇਸ ‘ਚ ਸ਼ਾਮਲ

ਸਰੀਬੀ.ਸੀ. – 20 ਅਕਤੂਬਰ ਨੂੰ ਹੋਈ ਕੌਂਸਲ ਮੀਟਿੰਗ ਵਿੱਚ, ਸਰੀ ਸਿਟੀ ਕੌਂਸਲ ਨੇ ਸ਼ਹਿਰ ਭਰ ਦੇ ਪਾਰਕਾਂ ਦੀਆਂ ਸਹੂਲਤਾਂ ਨੂੰ ਬਿਹਤਰ ਬਣਾਉਣ ਤੇ ਇਨ੍ਹਾਂ ‘ਚ ਵਾਧਾ ਕਰਨ ਲਈ ਲਗਭਗ $3.5 ਮਿਲੀਅਨ ਦੇ ਠੇਕੇ ਮਨਜ਼ੂਰ ਕੀਤੇ। ਪ੍ਰੋਜੈਕਟਾਂ ਵਿੱਚ ਨਿਊਟਨ ਦੇ ਦੋ ਪਾਰਕਾਂ ਵਿੱਚ ਨਵੇਂ ਵੱਡੇ ਗਰਮ ਪਿਕਨਿਕ ਸ਼ੈਲਟਰ, ਸਾਫ਼ਟਬਾਲ ਸਿਟੀ ਵਿੱਚ ਪਾਰਕਿੰਗ ਅੱਪਗਰੇਡ, ਅਤੇ ਸਨੀਸਾਈਡ ਪਾਰਕ ਵਿੱਚ ਨਵੇਂ ਸਾਫ਼ਟਬਾਲ ਫੈਂਸ ਤੇ ਡੱਗਆਉਟ ਸ਼ਾਮਲ ਹਨ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਇਹ ਨਵੀਨਤਮ ਪਾਰਕ ਪ੍ਰਾਜੈਕਟ ਸਰੀ ਭਰ ਦੇ ਲੋਕਾਂ ਲਈ ਆਰਾਮਦਾਇਕ, ਕਾਰਗਰ ਅਤੇ ਸਭ ਨੂੰ ਸ਼ਾਮਲ ਕਰਨ ਵਾਲੀਆਂ ਥਾਵਾਂ ਬਣਾਉਣ ਵੱਲ ਕੌਂਸਲ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਨਿਵਾਸੀਆਂ ਨੇ ਸਾਨੂੰ ਦੱਸਿਆ ਕਿ ਸਾਲ ਭਰ ਇਕੱਠੇ ਹੋਣ ਲਈ ਇਹ ਥਾਵਾਂ ਮਹੱਤਵਪੂਰਨ ਹਨ, ਅਤੇ ਹੀਟਡ ਪਿਕਨਿਕ ਸ਼ੈਲਟਰ ਇਸ ਲੋੜ ਨੂੰ ਪੂਰਾ ਕਰਨ ਵਿੱਚ ਮਦਦ ਕਰਦੇ ਹਨ। ਇਹ ਅੱਪਗਰੇਡ ਆਂਢ-ਗੁਆਂਢ ਨੂੰ ਇਕੱਠੇ ਕਰਨ, ਆਪਣੇ ਬੱਚਿਆਂ ਨੂੰ ਖੇਡਦਾ ਦੇਖਣ, ਬਾਹਰਲੇ ਮਾਹੌਲ ਦਾ ਆਨੰਦ ਮਾਣਨ ਦੇ ਨਾਲ -ਨਾਲ ਭਾਈਚਾਰਕ ਸਾਂਝ ਨੂੰ ਹੋਰ ਵਧਾਉਣ ਦੀਆਂ ਥਾਵਾਂ ਮੁਹੱਈਆ ਕਰਦੇ ਹਨ।”

ਮਨਜ਼ੂਰ ਕੀਤੇ ਇਕਰਾਰਨਾਮਿਆਂ ਵਿੱਚ ਸ਼ਾਮਲ ਹਨ:

•                     ਟੀ.ਈ. ਸਕੌਟ ਪਾਰਕ (T.E. Scott Park) ਅਤੇ ਚਿਮਨੀ ਹਾਈਟਸ ਪਾਰਕ (Chimney Heights Park) ਵਿੱਚ ਸਾਲ ਭਰ ਵਰਤੋਂ ਲਈ ਵੱਡੇ ਹੀਟਡ ਪਿਕਨਿਕ ਸ਼ੈਲਟਰਾਂ ਲਈ, ਰੇਨੋ ਕੰਸਟਰੱਕਸ਼ਨ ਲਿਮਟਿਡ (Renault Construction Ltd.) ਨੂੰ $997,000।

•                     ਸਾਫ਼ਟ ਬਾਲ ਸਿਟੀ ਵਿੱਚ ਪਾਰਕਿੰਗ ਲਾਟ ਅੱਪਗਰੇਡ ਲਈ ਕੈਨੇਡੀਅਨ ਲੈਂਡਸਕੇਪ ਐਂਡ ਸਿਵਲ ਸਰਵਿਸਿਜ਼ ਲਿਮਟਿਡ  (Canadian Landscape and Civil Services Ltd.) ਨੂੰ $1.8 ਮਿਲੀਅਨ।

•                     ਸਨੀਸਾਈਡ ਪਾਰਕ (Sunnyside Park ) ਵਿੱਚ ਚਾਰ ਨਵੇਂ ਅਤੇ ਸੁਧਾਰੇ ਸਾਫ਼ਟ ਬਾਲ ਡਾਇਮੰਡ ਲਈ ਸਾਫ਼ਟ ਬਾਲ ਫੈਂਸਿੰਗ ਅਤੇ ਡਗਆਉਟ ਸਥਾਪਤ ਕਰਨ ਲਈ ਏਸ ਲਿੰਕ ਫੈਂਸ ਲਿਮਟਿਡ ( Ace Link Fence Ltd. ) ਨੂੰ $670,000।

ਤਿੰਨਾਂ ਪ੍ਰਾਜੈਕਟਾਂ ਦਾ ਕੰਮ ਨਵੰਬਰ ਵਿੱਚ ਸ਼ੁਰੂ ਹੋ, ਨਵੇਂ ਸਾਲ ਵਿੱਚ ਪੂਰਾ ਹੋ ਜਾਵੇਗਾ। ਫੰਡਿੰਗ ਪਾਰਕ, ਮਨੋਰੰਜਨ ਅਤੇ ਸੱਭਿਆਚਾਰ ਵਿਭਾਗ (Parks, Recreation and Culture Department) ਦੇ ਕੈਪੀਟਲ ਪ੍ਰੋਜੈਕਟ ਬਜਟ ਤੋਂ ਆ ਰਹੀ ਹੈ।

ਹੋਰ ਚੱਲ ਰਹੇ ਜਾਂ ਯੋਜਨਾਬੱਧ ਪ੍ਰੋਜੈਕਟਾਂ ਬਾਰੇ ਜਾਣਕਾਰੀ ਲਈ, surrey.ca/capital projects ‘ਤੇ ਜਾਓ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਦੇ ਸਮਾਰਟ (SMART) ਪ੍ਰੋਗਰਾਮ ਨੇ ਪ੍ਰਭਾਵਸ਼ਾਲੀ ਕਮਿਊਨਿਟੀ ਸਹਿਯੋਗ ਦੀ 10ਵੀਂ ਵਰ੍ਹੇਗੰਢ ਮਨਾਈ

ਸਰੀ, ਬੀ.ਸੀ. – ਸਰੀ ਮੋਬੀਲਾਈਜ਼ੇਸ਼ਨ ਐਂਡ ਰੈਜ਼ੀਲੀਐਂਸੀ ਟੇਬਲ (Surrey Mobilization and Resiliency Table (SMART) ਨੇ ਇਸ ਪਤਝੜ ਵਿੱਚ ਆਪਣੀ 10 ਵੀਂ ਵਰ੍ਹੇਗੰਢ ਮਨਾਈ ਹੈ, ਜੋ ਕਿ ਪਿਛਲੇ ਦਹਾਕੇ ਤੋਂ ਗੰਭੀਰ ਸਮਾਜਿਕ

ਸਰੀ ਪੁਲਿਸ ਬੋਰਡ ਵੱਲੋਂ 2026 ਦੇ ਪ੍ਰਸਤਾਵਿਤ ਬਜਟ ਬਾਰੇ ਮੇਅਰ ਬਰੈਂਡਾ ਲੌਕ ਦਾ ਬਿਆਨ

ਮੇਅਰ ਹੋਣ ਦੇ ਨਾਤੇ, ਮੇਰੀ ਸਭ ਤੋਂ ਵੱਡੀ ਤਰਜੀਹ ਹਮੇਸ਼ਾ ਜਨਤਕ ਸੁਰੱਖਿਆ ਵਿੱਚ ਸੁਧਾਰ ਕਰਨਾ ਅਤੇ ਟੈਕਸਦਾਤਾਵਾਂ ਨੂੰ ਮਹਿੰਗੇ ਟੈਕਸ ਵਾਧਿਆਂ ਤੋਂ ਬਚਾਉਣਾ ਰਹੇ ਹਨ। ਜਦੋਂ

ਸਰੀ ਨੇ ਭਵਿੱਖ ਦੇ ਹਸਪਤਾਲ ਦੇ ਵਿਕਾਸ ਲਈ ਰਾਹ ਪੱਧਰਾ ਕੀਤਾ

ਸਰੀ, ਬੀ.ਸੀ. – ਸ਼ਹਿਰ ਸਰੀ ਮੈਮੋਰੀਅਲ ਹਸਪਤਾਲ ਵਿੱਚ ਸੰਭਾਵੀ ਵਿਸਥਾਰ ਦਾ ਸਮਰਥਨ ਕਰਨ ਅਤੇ ਕਲੋਵਰਡੇਲ ਵਿੱਚ ਨਵੇਂ ਸਰੀ ਹਸਪਤਾਲ ਅਤੇ ਬੀਸੀ ਕੈਂਸਰ ਸੈਂਟਰ ਤੱਕ ਆਵਾਜਾਈ ਦੀ ਪਹੁੰਚ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.