ਸੁਖਵਿੰਦਰ ਸਿੰਘ ਸਿੱਧੂ, ਕਾਲਾ ਸੰਿਘਆਂ : ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ ਮੌਕੇ ਸਿੱਖਿਆ ਦੇ ਖੇਤਰ ‘ਚ ਪਾਏ ਯੋਗਦਾਨ ਅਤੇ ਵਧੀਆ ਸੇਵਾਵਾਂ ਲਈ ਵੱਖ-ਵੱਖ ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲੇਰ ਖਾਨਪੁਰ ਦੇ ਪਿੰ੍ਸੀਪਲ ਰਵਿੰਦਰ ਕੌਰ ਨੂੰ ਮਿਲ਼ੇ ਸਟੇਟ ਐਵਾਰਡ ਲਈ ਸਰਕਾਰੀ ਹਾਈ ਸਕੂਲ ਸੰਧੂ ਚੱਠਾ ਦੇ ਸਮੂਹ ਸਟਾਫ਼ ਵੱਲੋਂ ਸਕੂਲ ਮੁਖੀ ਮਾਸਟਰ ਅਮਰਜੀਤ ਦੀ ਅਗਵਾਈ ‘ਚ ਉਨ੍ਹਾਂ ਨੂੰ ਵਧਾਈ ਦਿੱਤੀ ਗਈ ਅਤੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਸਟਰ ਅਮਰਜੀਤ ਨੇ ਕਿਹਾ ਕਿ ਪਿੰ੍ਸੀਪਲ ਰਵਿੰਦਰ ਕੌਰ ਵੱਲੋਂ ਸਿੱਖਿਆ ਦੇ ਖੇਤਰ ‘ਚ ਦਿੱਤੀਆਂ ਸੇਵਾਵਾਂ ਲਾਮਿਸਾਲ ਹਨ ਅਤੇ ਇਨ੍ਹਾਂ ਹਮੇਸ਼ਾ ਆਪਣੀ ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਕਰ ਕੇ ਮੈਡਮ ਇਸ ਐਵਾਰਡ ਦੇ ਹੱਕਦਾਰ ਵੀ ਸਨ। ਪਿੰ੍ਸੀਪਲ ਰਵਿੰਦਰ ਕੌਰ ਨੇ ਸੰਧੂ ਚੱਠਾ ਸਕੂਲ ਦੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ। ਇਸ ਮੌਕੇ ਸੰਧੂ ਚੱਠਾ ਸਕੂਲ ਦੇ ਅਮਰ ਸਿੰਘ ਅੰਗਰੇਜ਼ੀ ਮਾਸਟਰ, ਅਮਰਜੀਤ ਸਿੰਘ ਕੰਪਿਊਟਰ ਫੈਕਲਟੀ, ਸੁਖਦਿਆਲ ਸਿੰਘ ਝੰਡ, ਹਰਦੇਵ ਸਿੰਘ, ਸੁਖਜਿੰਦਰ ਸਿੰਘ ਢੋਲਣ,ਅਰਵਿੰਦ ਕੌਰ ਝੰਡ ਆਦਿ ਹਾਜ਼ਰ ਸਨ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


